ਪੰਜਾਬ ਗੁਰਦਾਸਪੁਰ ਬਲਿੰਕਟ ਕੰਪਨੀ ਖਿਲਾਫ ਪ੍ਰਦਰਸ਼ਨ/ ਡਿਲੀਵਰੀ ਬੁਆਏ ਨੇ ਕੰਪਨੀ ’ਤੇ ਸ਼ੋਸ਼ਣ ਦੇ ਲਾਏ ਇਲਜ਼ਾਮ/ ਹੱਕ ’ਚ ਨਿਤਰੀਆਂ ਵਾਰਿਸ ਪੰਜਾਬ ਤੇ ਕਿਸਾਨ ਜਥੇਬੰਦੀਆਂ By admin - September 20, 2026 0 1 Facebook Twitter Pinterest WhatsApp ਗੁਰਦਾਸਪੁਰ ਵਿਖੇ ਬਲਿੰਕਟ ਕੰਪਨੀ ਵਿਚ ਕੰਮ ਕਰਦੇ ਡਿਲੀਵਰੀ ਬੁਆਏਜ਼ ਵੱਲੋਂ ਕੰਪਨੀ ਖਿਲਾਫ ਪ੍ਰਦਰਸ਼ਨ ਕੀਤਾ। ਡਿਲੀਵਰੀ ਬੁਆਏ ਦਾ ਇਲਜ਼ਾਮ ਸੀ ਕਿ ਪਹਿਲਾਂ ਕੰਪਨੀ ਨੇ ਲਾਲਚ ਦੇ ਕੇ ਕੰਮ ਤੇ ਰੱਖਿਆ ਸੀ ਪਰ ਹੁਣ ਕੰਮ ਚੱਲਣ ਬਾਅਦ ਉਨ੍ਹਾਂ ਦੀ ਕਮਿਸ਼ਨ ਘਟਾ ਦਿੱਤੀ ਗਈ ਹੈ। ਇਸੇ ਦੌਰਾਨ ਡਿਲੀਵਰੀ ਬੁਆਏ ਦੇ ਹੱਕ ਵਿਚ ਨਿਤਰੀਆਂ ਅਕਾਲੀ ਦਲ ਵਾਰਿਸ ਪੰਜਾਬ ਤੇ ਕਿਸਾਨ ਜਥੇਬੰਦੀਆਂ ਨੇ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਹਾ ਕਿ ਜੇਕਰ ਕੰਪਨੀ ਨੇ ਪੰਜਾਬੀ ਨੌਜਵਾਨਾਂ ਦਾ ਸ਼ੋਸ਼ਣ ਬੰਦ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਹਨਾਂ ਦਾ ਦੋਸ਼ ਹੈ ਕਿ ਕੰਪਨੀ ਵੱਲੋਂ ਉਹਨਾਂ ਨੂੰ ਲਾਲਚ ਦੇ ਕੇ ਨੌਕਰੀ ਤੇ ਰੱਖ ਲਿਆ ਗਿਆ ਪਰ ਬਾਅਦ ਵਿੱਚ ਉਹਨਾਂ ਦੀ ਕਮਿਸ਼ਨ ਲਗਾਤਾਰ ਘੱਟ ਕੀਤੀ ਜਾਂਦੀ ਰਹੀ ਜਿਸ ਦੇ ਰੋਸ਼ ਵਜੋਂ ਇਨ੍ਹਾਂ ਨੂੰ ਕੰਪਨੀ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਜੇਪਾਲ ਸਿੰਘ , ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜ਼ਿਲ੍ਹ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਬਲਿੰਕਟ ਦੇ ਡਿਲੀਵਰੀ ਬੋਇਜ਼ ਨੇ ਦੱਸਿਆ ਕਿ ਪਹਿਲਾਂ ਹਰ ਆਰਡਰ ਦੇ ਡਿਲੀਵਰੀ ਬੋਇਜ਼ ਨੂੰ 40 ਰੁਪਏ ਮਿਲਦੇ ਸੀ ਪਰ ਕੰਮ ਵਧਣ ਦੇ ਬਾਵਜੂਦ ਇਹ ਪੈਸੇ ਲਗਾਤਾਰ ਘੱਟ ਕੀਤੇ ਜਾਂਦੇ ਰਹੇ ਅਤੇ ਹੁਣ ਉਹਨਾਂ ਨੂੰ 25 ਰੁਪਏ ਹਰ ਆਰਡਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਮੋਟਰਸਾਈਕਲ ਅਤੇ ਤੇਲ ਵੀ ਉਹਨਾਂ ਨੂੰ ਆਪਣਾ ਖਰਚ ਕਰਨਾ ਪੈਂਦਾ ਹੈ। ਉੱਥੇ ਹੀ ਜੇਕਰ ਕੋਈ ਅਨਹੋਨੀ ਜਾਂ ਲੁੱਟ ਵਰਗੀ ਵਾਰਦਾਤ ਹੋ ਜਾਏ ਤਾਂ ਕੰਪਨੀ ਸਾਰੀ ਜਿੰਮੇਦਾਰੀ ਵੀ ਡਿਲੀਵਰੀ ਬੋਇਜ ਤੇ ਸੁੱਟ ਦਿੰਦੀ ਹੈ। ਬੇਰੋਜਗਾਰੀ ਕਾਰਨ ਉਹਨਾਂ ਨੇ ਕੰਪਨੀ ਤਾਂ ਜੁਆਇਨ ਕਰ ਲਈ ਪਰ ਮਹਿੰਗਾਈ ਦੇ ਦੌਰ ਵਿੱਚ ਕੰਪਨੀ ਵੱਲੋਂ ਕਮਿਸ਼ਨ ਘਟਾਏ ਜਾਣ ਕਾਰਨ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੰਪਨੀ ਵੱਲੋਂ ਲਗਾਤਾਰ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉੱਥੇ ਹੀ ਡਿਲੀਵਰੀ ਬੋਜ ਦੇ ਹੱਕ ਵਿੱਚ ਉੱਤਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਕੰਪਨੀ ਇਹਨਾਂ ਨੌਜਵਾਨਾਂ ਦੇ ਮਸਲੇ ਨੂੰ ਹੱਲ ਨਹੀਂ ਕਰਦੀ ਤਾਂ ਸ਼ਹਿਰ ਵਿੱਚ ਕੰਪਨੀ ਦਾ ਕੰਮ ਚਲਣ ਨਹੀਂ ਦਿੱਤਾ ਜਾਏਗਾ ਅਤੇ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ।