ਪੰਜਾਬ ਮਲੋਟ ਦੇ ਮੁੱਖ ਚੌਂਕ ਦੀ ਹੋਵੇਗੀ ਕਾਇਆਕਲਪ/ 17 ਲੱਖ ਰੁਪਏ ਨਾਲ ਹੋਵੇਗਾ ਨਵੀਨੀਕਰਨ/ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਰੱਖਿਆ ਨੀਂਹ ਪੱਥਰ By admin - September 20, 2026 0 1 Facebook Twitter Pinterest WhatsApp ਹਲਕਾ ਮਲੋਟ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਆਪਣੇ ਹਲਕੇ ਅੰਦਰ ਲਗਾਤਾਰ ਵਿਕਾਸ ਕੰਮ ਕਰਵਾਏ ਜਾ ਰਹੇ ਨੇ। ਇਸੇ ਤਹਿਤ ਅੱਜ ਸ਼ਹਿਰ ਦੇ ਮੁੱਖ ਚੌਕ ਗੁਰੂ ਨਾਨਕ ਦੇਵ ਚੌਂਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। 17 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਇਸ ਕੰਮ ਨੂੰ 6 ਮਹੀਨਿਆਂ ਅੰਦਰ ਪੂਰਾ ਕੀਤਾ ਜਾਵੇਗਾ। ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਢੇ-4 ਸਾਲਾ ਦੌਰਾਨ ਸਰਕਾਰ ਨੇ ਬਹੁਤ ਸਾਰੇ ਕੰਮ ਕਰਵਾ ਦਿੱਤੇ ਨੇ ਬਾਕੀ ਛੇਤੀ ਮੁਕੰਮਲ ਕਰਵਾ ਦਿੱਤੇ ਜਾਣਗੇ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਡੋਰ ਟੂ ਡੋਰ ਲੋਕਾਂ ਤਕ ਪਹੁੰਚ ਕੀਤੀ ਜਾਵੇਗੀ ਅਤੇ ਲੋਕਾਂ ਦੀ ਫੀਡਬੈਕ ਲੈ ਕੇ ਬਾਕੀ ਕੰਮ ਛੇਤੀ ਨੇਪਰੇ ਚਾੜੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੀਤੇ ਕੰਮਾਂ ਦਾ ਚਲਦਿਆਂ 2027 ਵਿਚ ਪੰਜਾਬ ਅੰਦਰ ਮੁੜ ਆਮ ਆਦਮੀ ਦੀ ਸਰਕਾਰ ਬਣਨੀ ਤੈਅ ਹੈ। ਭਾਜਪਾ ਦੀ ਨਸ਼ਾ ਵਿਰੋਧੀ ਮੁਹਿੰਮ ਤੇ ਕਟਾਸ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆ ਕੇ ਭਾਜਪਾ ਨੂੰ ਨਸ਼ੇ ਯਾਦ ਆ ਗਏ ਹਨ ਜਦਕਿ ਪੰਜਾਬ ਅੰਦਰ ਨਸ਼ਿਆਂ ਦੀ ਆਮਦ ਇਨ੍ਹਾਂ ਦੀ ਭਾਈਵਾਲੀ ਵਾਲੀ ਸਰਕਾਰ ਦੇ ਸਮੇਂ ਹੋਈ ਸੀ ਅਤੇ ਹੁਣ ਵੀ ਨਸ਼ੇ ਭਾਜਪਾ ਦੇ ਰਾਜ ਵਾਲਿਆਂ ਸੂਬਿਆਂ ਵਿਚੋਂ ਦੀ ਹੋ ਕੇ ਆ ਰਹੇ ਨੇ, ਜਿਨ੍ਹਾਂ ਨੂੰ ਰੋਕਣ ਵੱਲ ਭਾਜਪਾ ਨੇ ਕਦੇ ਧਿਆਨ ਨਹੀਂ ਦਿੱਤਾ।