ਮੋਗਾ ਦੇ ਬਾਜ਼ਾਰ ’ਚ ਤੇਜ਼ ਰਫਤਾਰੀ ਦਾ ਕਹਿਰ/ ਟੋਯੋਟਾ ਪਿਕਅੱਪ ਨੇ ਦਰੜੀਆਂ ਦੋ ਕੁੜੀਆਂ/ ਤਸਵੀਰਾਂ ਵਾਇਰਲ, ਪੁਲਿਸ ਕਰ ਰਹੀ ਜਾਂਚ

0
1

ਮੋਗਾ ਸ਼ਹਿਰ ਦੇ ਭਰੇ ਭਰੇ ਬਾਜ਼ਾਰ ’ਚ ਤੇਜ਼ ਰਫ਼ਤਾਰੀ ਕਹਿਰ ਵੇਖਣ ਨੂੰ ਮਿਲਿਆ ਹੈ। ਇੱਥੇ ਇਕ ਤੇਜ਼ ਰਫਤਾਰ  ਟੋਯੋਟਾ ਪਿਕਅੱਪ ਨੇ ਪੈਦਲ ਜਾ ਰਹੀਆਂ ਦੋ ਕੁੜੀਆਂ ਨੂੰ ਟੱਕਰ ਮਾਰ ਦਿੱਤੀ। ਦੋਵੇਂ ਕੁੜੀਆਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੋਵਾਂ ਦੀ ਉਮਰ 22-23 ਸਾਲ ਦੱਸੀ ਜਾ ਰਹੀ ਹੈ ਜੋ ਪ੍ਰਾਈਵੇਟ ਕੰਪਨੀ ਵਚ ਕੰਮ ਕਰਦੀਆਂ ਸਨ ਤੇ ਘਟਨਾ ਵੇਲੇ ਕੰਮ ਤੇ ਜਾ ਰਹੀਆਂ ਸਨ। ਕਾਰ ਨੇ ਸੜਕ ਕਿਨਾਰੇ ਖੜ੍ਹੇ ਬੁਲਿਟ ਮੋਟਰ ਸਾਇਕਲ ਤੇ ਦੋ ਹੋਰ ਮੋਟਰ ਸਾਈਕਲਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।
ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਕਾਰ ਚਾਲਕ ਨੂੰ ਆਸ-ਪਾਸ ਮੌਜੂਦ ਲੋਕਾਂ ਨੇ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਹਾਦਸੇ ਵਿੱਚ ਗੰਭੀਰ ਜ਼ਖਮੀ ਹੋਈਆਂ ਦੋਵੇਂ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਗਏ।  ਇੱਕ ਲੜਕੀ ਪਿੰਡ ਸਿੰਘਾਂਵਾਲਾ ਅਤੇ ਦੂਜੀ ਪਿੰਡ ਸਲ੍ਹੀਣਾ ਦੀ ਰਹਿਣ ਵਾਲੀ ਹੈ। ਪੂਰੀ ਘਟਨਾ ਉੱਥੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ। ਉਥੇ ਹੀ ਜਦੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਲੱਗ ਗਈ ਹੈ।

LEAVE A REPLY

Please enter your comment!
Please enter your name here