ਪੰਜਾਬ ਫਤਹਿਗੜ੍ਹ ਦੇ ਪਿੰਡ ਪੋਲਾ ’ਚ ਚੋਰਾਂ ਦੀ ਦਹਿਸ਼ਤ/ ਇਕੋ ਰਾਤ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ/ ਸੋਨਾ-ਚਾਂਦੀ ਤੇ ਨਕਦੀ ਲੈ ਕੇ ਫਰਾਰ ਚੋਰ ਫਰਾਰ By admin - September 10, 2026 0 1 Facebook Twitter Pinterest WhatsApp ਫਤਹਿਗੜ੍ਹ ਸਾਹਿਬ ਦੇ ਪਿੰਡ ਪੋਲਾ ਵਿਖੇ ਚੋਰਾਂ ਵੱਲੋਂ ਇੱਕੋ ਰਾਤ ਦੋ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਰਾਤ ਵੇਲੇ ਘਰਾਂ ਅੰਦਰ ਦਾਖਲ ਹੋਏ ਚੋਰ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਲਵਪ੍ਰੀਤ ਕੌਰ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਉਹ ਆਪਣੇ ਪਤੀ ਤੇ ਬੱਚਿਆਂ ਸਮੇਤ ਘਰ ਵਿੱਚ ਸੁੱਤੇ ਹੋਏ ਸਨ। ਸਵੇਰੇ ਨਾਲ ਲਗਦੇ ਘਰ ਰਹਿੰਦੀ ਰਿਸ਼ਤੇਦਾਰ ਹਰਵੀਰ ਕੌਰ ਉਨ੍ਹਾਂ ਦੇ ਘਰ ਚੋਰੀ ਹੋਣ ਦੀ ਖਬਰ ਦਿੱਤੀ। ਜਦੋਂ ਉਨ੍ਹਾਂ ਨੇ ਆਪਣੇ ਘਰ ਦੀ ਜਾਂਚ ਕੀਤੀ ਤਾਂ ਸਮਾਨ ਖਿੱਲਰਿਆ ਪਿਆ ਸੀ ਅਤੇ ਪੇਟੀ ਵਿੱਚ ਰੱਖੇ ਸੋਨੇ ਅਤੇ ਚਾਂਦੀ ਦੇ ਗਹਿਣੇ ਗਾਇਬ ਸਨ। ਦੂਜੇ ਪਾਸੇ ਹਰਵੀਰ ਕੌਰ ਨੇ ਦੱਸਿਆ ਕਿ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਉੱਠ ਕੇ ਕਮਰੇ ਵਿੱਚ ਗਏ ਤਾਂ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ। ਅਲਮਾਰੀ ਵਿੱਚ ਪਿਆ ਸਾਰਾ ਸਮਾਨ ਬਾਹਰ ਖਿੱਲਰਿਆ ਹੋਇਆ ਸੀ ਅਤੇ ਅਲਮਾਰੀ ਵਿੱਚ ਰੱਖੀ 20 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਹੋ ਚੁੱਕੀ ਸੀ। ਪੀੜਤ ਪਰਿਵਾਰਾਂ ਵੱਲੋਂ ਇਸ ਸਬੰਧੀ ਥਾਣਾ ਮੁਲੇਪੁਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪਰਿਵਾਰਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਚੋਰੀ ਹੋਇਆ ਸਮਾਨ ਬਰਾਮਦ ਕਰਵਾਇਆ ਜਾਵੇ। ਪਿੰਡ ਦੇ ਸਰਪੰਚ ਮਾਨ ਸਿੰਘ ਨੇ ਕਿਹਾ ਕਿ ਪਰਿਵਾਰਾਂ ਨੇ ਮਿਹਨਤ ਕਰਕੇ ਆਪਣੀ ਜੋ ਪੂੰਜੀ ਇਕੱਠੀ ਕੀਤੀ ਸੀ, ਚੋਰ ਉਹ ਲੁੱਟ ਕੇ ਲੈ ਗਏ ਹਨ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਵੇ।