ਪੰਜਾਬ ਜ਼ੀਕਰਪੁਰ ’ਚ ਅਪਾਹਜ ਵਿਅਕਤੀ ਨਾਲ ਖੋਹ/ ਵੀਲਚੇਅਰ ’ਤੇ ਜਾਂਦੇ ਨੂੰ ਬਣਾਇਆ ਨਿਸ਼ਾਨਾ/ ਪਰਸ ਝਪਟ ਕੇ ਫਰਾਰ, ਪੁਲਿਸ ਕਰ ਰਹੀ ਜਾਂਚ By admin - September 10, 2026 0 2 Facebook Twitter Pinterest WhatsApp ਜ਼ੀਕਰਪੁਰ ਸ਼ਹਿਰ ਅੰਦਰ ਲੁਟੇਰਿਆਂ ਦੀਆਂ ਗਤੀਵਿਧੀਆਂ ਵੱਧ ਰਹੀਆਂ ਨੇ। ਤਾਜ਼ਾ ਘਟਨਾ ਸ਼ਹਿਰ ਦੇ ਨਿਊ ਡੀਫੈਂਸ ਕਾਲੋਨੀ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਮੋਟਰ ਸਾਇਕਲ ਸਵਾਰ ਲੁਟੇਰੇ ਇਕ ਅਪਾਹਜ ਤੋਂ ਪਰਸ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਸੁਰਿੰਦਰ ਪਾਲ ਦਾ ਦਿਵਿਆਂਗ ਵੀਲ੍ਹਚੇਅਰ ਤੇ ਜਾ ਰਿਹਾ ਸੀ ਕਿ ਦੋ ਮੋਟਰ ਸਾਈਕਲ ਸਵਾਰ ਉਸ ਦਾ ਪਰਸ ਝਪਟ ਕੇ ਫਰਾਰ ਹੋ ਗਏ। ਖਬਰਾਂ ਮੁਤਾਬਕ ਪਰਸ ਵਿਚ 5 ਹਜ਼ਾਰ ਨਕਦੀ, ਮੋਬਾਈਲ ਫੋਨ ਅਤੇ ਜ਼ਰੂਰੀ ਦਸਤਾਵੇਜ ਸਨ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।