ਪੰਜਾਬ ਬਿਕਰਮ ਮਜੀਠੀਆ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਘੇਰੀ ਸਰਕਾਰ/ ਬੀਤੇ ਦਿਨ ਉਪਰ-ਥੱਲੇ ਵਾਪਰੀਆਂ ਘਟਨਾਵਾਂ ਤੇ ਚੁੱਕੇ ਸਵਾਲ/ ਮੋਹਨਜੀਤ ਤੇ ਗੁਲਜਾਰ ਸਿੰਘ ਦੇ ਹਵਾਲੇ ਨੇ ਸਾਧੇ ਨਿਸ਼ਾਨੇ By admin - September 10, 2026 0 1 Facebook Twitter Pinterest WhatsApp ਅਕਾਲੀ ਆਗੂ ਬਿਕਰਮ ਮਜੀਠੀਆ ਨੇ ਬੀਤੇ ਦਿਨ ਦੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਮੋਹਨਜੀਤ ਸ਼ੇਰੋਂ ਤੇ ਗੁਲਜ਼ਾਰ ਸਿੰਘ ਨਾਲ ਵਾਪਰੀਆਂ ਘਟਨਾਵਾਂ ਦੇ ਹਵਾਲੇ ਨਾਲ ਮਜੀਠੀਆ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦਾ ਬੋਲਬਾਲਾ ਹੈ ਪਰ ਸਰਕਾਰ ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਦੀ ਆਵਾਜ ਦਬਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਸਮੇਂ ਵੀ ਗਲਤ ਪਹੁੰਚ ਅਪਨਾਈ ਗਈ ਹੈ। ਗੁਲਜਾਰ ਸਿੰਘ ਦੇ ਪਰਿਵਾਰ ਦੀ ਵੀਡੀਓ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਸਰਕਾਰ ਨੇ ਪੁਲਿਸ ਦੀ ਮਦਦ ਨਾਲ ਆਵਾਜ਼ ਦਬਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵਾਰ ਵਾਰ ਬਿਆਨ ਬਦਲਣ ਲਈ ਮਜਬੂਰ ਹੈ, ਜਿਸ ਦੇ ਚਲਦਿਆਂ ਮਾਮਲੇ ਦ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।