ਪੰਜਾਬ ਮਾਨਸਾ ਦੀ ਵੀਆਈਪੀ ਕਚਹਿਰੀ ਰੋਡ ਦਾ ਮਾਮਲਾ ਗਰਮਾਇਆ/ ਘਟੀਆ ਮਟੀਰੀਅਲ ਖਿਲਾਫ਼ ਹਾਈ ਕੋਰਟ ਸਖਤ/ ਵਿਜੀਲੈਂਸ ਨੂੰ ਦੋ ਹਫਤਿਆਂ ਅੰਦਰ ਕਾਰਵਾਈ ਦੇ ਹੁਕਮ By admin - August 29, 2026 0 1 Facebook Twitter Pinterest WhatsApp ਮਾਨਸਾ ਸ਼ਹਿਰ ਦੀ ਵੀਆਈਪੀ ਕਚਹਿਰੀ ਰੋਡ ਤੇ ਲੱਖਾਂ ਰੁਪਏ ਦੀ ਲਾਗਤ ਨਵੀਂ ਬਣੀ ਸੀਸੀ ਸੜਕ ਵਿੱਚ ਘਟੀਆ ਮਟੀਰੀਅਲ ਇਸਤੇਮਾਲ ਕੀਤੇ ਜਾਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਸਖਤ ਰੁਖ ਅਪਨਾਇਆ ਹੈ। ਅਦਾਲਤ ਨੇ ਵਿਜੀਲੈਂਸ ਬਿਊਰੋ ਮੋਹਾਲੀ ਨੂੰ ਮਾਮਲੇ ਦੀ ਦੋ ਹਫ਼ਤਿਆਂ ਵਿਚ ਜਾਂਚ ਕਰ ਕੇ ਅਧਿਕਾਰੀਆਂ ਤੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਤਕ ਪਹੁੰਚ ਕਰਨ ਵਾਲੇ ਸਥਾਨ ਵਾਸੀਆਂ ਨੇ ਅਦਾਲਤ ਦਾ ਕੀਤਾ ਧੰਨਵਾਦ। ਇਸ ਸਬੰਧ ਜਾਣਕਾਰੀ ਦਿੰਦਆਂ ਮਾਨਸਾ ਸ਼ਹਿਰ ਵਾਸੀ ਮਾਣਿਕ ਗੋਇਲ ਐਡਵੋਕੇਟ ਗੁਰਲਾਲ ਸਿੰਘ ਮਾਹਿਲ ਨੇ ਕਿਹਾ ਕਿ ਵੀਆਈਪੀ ਕਚਹਿਰੀ ਰੋਡ ਦੀ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਬਣੀ ਸੀਸੀ ਸੜਕ ਬਣਨ ਤੋਂ ਤੁਰੰਤ ਬਾਅਦ ਹੀ ਟੁੱਟ ਕੇ ਬਿਖਰ ਗਈ ਜਿਸ ਤੋਂ ਬਾਅਦ ਮਾਨਸਾ ਦੀ ਡਿਪਟੀ ਕਮਿਸ਼ਨਰ ਵੱਲੋਂ ਐਸਡੀਐਮ ਦੀ ਅਗਵਾਈ ਦੇ ਵਿੱਚ ਜਾਂਚ ਕਮੇਟੀ ਬਣਾ ਕੇ ਸੈਂਪਲਿੰਗ ਕਰਵਾਈ ਗਈ ਅਤੇ ਸੈਂਪਲਿੰਗ ਦੀ ਰਿਪੋਰਟ ਦੇ ਦੌਰਾਨ ਇਸ ਸੜਕ ਦੇ ਵਿੱਚ ਘਟੀਆ ਮਟੀਰੀਅਲ ਵਰਤੇ ਜਾਣ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਵੀ ਕਿਸੇ ਵੀ ਵਿਅਕਤੀ ਤੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਦੋਸ਼ ਲਾਇਆ ਕਿ ਇੱਕ ਪਾਸੇ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਮਾਨਸਾ ਸ਼ਹਿਰ ਦੀ ਸੜਕ ਦੇ ਵਿੱਚ ਵਰਤੇ ਗਏ ਘਟੀਆ ਮਟੀਰੀਅਲ ਦੇ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਕਾਰਨ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਸਹਾਰਾ ਲੈਣਾ ਪਿਆ। ਉਹਨਾਂ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਪੰਜਾਬ ਮੋਹਾਲੀ ਨੂੰ ਦੋ ਹਫਤਿਆਂ ਦੇ ਵਿੱਚ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਨੇ। ਉਹਨਾਂ ਦੋਸ਼ ਲਾਇਆ ਕਿ ਮਾਨਸਾ ਸ਼ਹਿਰ ਦੇ ਵਿੱਚ ਬਣ ਰਹੀਆਂ ਸੜਕਾਂ ਦੇ ਵਿੱਚ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸੜਕਾਂ ਬਣਨ ਤੋਂ ਤੁਰੰਤ ਬਾਅਦ ਹੀ ਟੁੱਟ ਚੁੱਕੀਆਂ ਨੇ ਜਿੰਨਾ ਦੀ ਜਾਂਚ ਹੋਣੀ ਚਾਹੀਦੀ ਹੈ।