ਫਤਹਿਗੜ੍ਹ ਸਾਹਿਬ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਰਾਹਤ/ 30 ਸਤੰਬਰ ਤਕ ਪ੍ਰਾਪਰਟੀ ਟੈਕਸ ਦੇਣ ’ਤੇ 10 ਫੀਸਦੀ ਛੋਟ/ ਨਗਰ ਕੌਂਸਲ ਸਰਹਿੰਦ-ਫਤਿਹਗੜ੍ਹ ਸਾਹਿਬ ਦਾ ਉਪਰਾਲਾ

0
1

ਨਗਰ ਕੌਂਸਲ ਫਤਿਹਗੜ੍ਹ ਸਾਹਿਬ ਵੱਲੋਂ ਪ੍ਰਾਪਰਟੀ ਟੈਕਸ ਨੂੰ ਲੈ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਨਗਰ ਕੌਂਸਲ ਨੇ 30 ਸਤੰਬਰ ਤਕ ਟੈਕਸ ਅਦਾ ਕਰਨ ਵਾਲਿਆਂ ਨੂੰ 10 ਫੀਸਦੀ ਤਕ ਛੋਟ ਦੇਣ ਦਾ ਐਲਾਨ ਕੀਤਾ ਹੈ।  ਕੌਂਸਲ ਨੇ ਇਸ ਸਬੰਧੀ ਇਕ ਜ਼ਰੂਰੀ ਸੂਚਨਾ ਜਾਰੀ ਕਰ ਕੇ ਸ਼ਹਿਰ ਵਾਸੀਆਂ ਨੂੰ ਸੂਚਿਤ ਕਰ ਦਿੱਤਾ ਹੈ, ਜਿਸ ਦੇ ਤਹਿਤ 30 ਸਤੰਬਰ ਤਕ ਪ੍ਰਾਪਰਟੀ ਟੈਕਸ ਅਦਾ ਕਰਨ ਵਾਲਿਆਂ ਨੂੰ 10 ਫੀਸਦੀ ਤਕ ਛੋਟ ਮਿਲੇਗੀ।
​ਨਗਰ ਕੌਂਸਲ ਦੇ ਇੰਸਪੈਕਟਰ ਸਤਪਾਲ, ਸੁਪਰਡੰਟ ਸੈਨੀਟੇਸ਼ਨ ਅਮਰਪ੍ਰੀਤ ਸਿੰਘ, ਜੂਨੀਅਰ ਸਹਾਇਕ ਇੰਦਰਜੀਤ ਢੰਡ ਅਤੇ ਕਲਰਕ ਦਵਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਜਾਇਦਾਦ ਮਾਲਕਾਂ ਨੇ ਵਿੱਤੀ ਸਾਲ 2026-27 ਦਾ ਪ੍ਰਾਪਰਟੀ ਟੈਕਸ ਹਾਲੇ ਤੱਕ ਅਦਾ ਨਹੀਂ ਕੀਤਾ, ਉਹ ਸਮੇਂ ਸਿਰ ਭੁਗਤਾਨ ਕਰਕੇ ਸਰਕਾਰੀ ਛੋਟ ਦਾ ਲਾਭ ਲੈਣ। ​ਅਧਿਕਾਰੀਆਂ ਮੁਤਾਬਕ, ਜੋ ਕਰਦਾਤਾ 30 ਸਤੰਬਰ 2026 ਤੱਕ ਨਗਰ ਕੌਂਸਲ ਦੀ ਪ੍ਰਾਪਰਟੀ ਟੈਕਸ ਸ਼ਾਖਾ ਵਿਖੇ ਆਪਣੀ ਰਿਟਰਨ ਜਮ੍ਹਾਂ ਕਰਵਾਉਣਗੇ, ਉਨ੍ਹਾਂ ਨੂੰ ਕੁੱਲ ਟੈਕਸ ‘ਤੇ 10 ਫੀਸਦੀ ਦੀ ਉਚੇਚੀ ਛੋਟ ਦਿੱਤੀ ਜਾਵੇਗੀ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਗਰ ਕੌਂਸਲ ਦੀ ਹੱਦ ਅੰਦਰ ਆਉਂਦੀ ਹਰੇਕ ਜਾਇਦਾਦ ਦਾ ਰਿਕਾਰਡ ਵਿੱਚ ਦਰਜ ਹੋਣਾ ਲਾਜ਼ਮੀ ਹੈ। ਭਵਿੱਖ ਵਿੱਚ ਜਾਇਦਾਦ ਦੀ ਖਰੀਦ-ਵੇਚ, ਬੈਂਕ ਲੋਨ ਜਾਂ ਲਿਮਿਟ ਬਣਾਉਣ ਲਈ ਨਗਰ ਕੌਂਸਲ ਤੋਂ ਨੋ ਓਬਜੈਕਸ਼ਨ ਸਰਟੀਫਿਕੇਟ ਲੈਣਾ ਜ਼ਰੂਰੀ ਹੁੰਦਾ ਹੈ। ਰਿਕਾਰਡ ਦਰਜ ਨਾ ਹੋਣ ਦੀ ਸੂਰਤ ਵਿੱਚ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੌਂਸਲ ਨੇ ਸਾਰੇ ਨਿਵਾਸੀਆਂ ਨੂੰ ਬਿਨਾਂ ਕਿਸੇ ਦੇਰੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਆਪਣੀ ਸੰਪਤੀ ਦਾ ਇੰਦਰਾਜ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।

LEAVE A REPLY

Please enter your comment!
Please enter your name here