ਮੋਗਾ ਦੇ ਤਹਿਸੀਲਦਾਰ ਦਫਤਰ ਅੰਦਰ ਵੱਡਾ ਹੰਗਾਮਾ/ ਨੌਜਵਾਨ ’ਤੇ ਲੱਗੇ ਹੱਥੋਪਾਈ ਦੇ ਇਲਜ਼ਾਮ/ ਪੁਲਿਸ ਨੇ ਤਹਿਸੀਲਦਾਰ ਦੇ ਬਿਆਨਾਂ ’ਤੇ ਜਾਂਚ ਕੀਤੀ ਸ਼ੁਰੂ

0
1

 

ਮੋਗਾ ਦੇ ਤਹਿਸੀਲ ਦਫਤਰ ਵਿਖੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਨੌਜਵਾਨ ਨੇ ਤਹਿਸੀਲਦਾਰ ਤੇ ਕਥਿਤ ਹਮਲਾ ਕਰ ਦਿੱਤਾ। ਤਹਿਸੀਲਦਾਰ ਮਨਿੰਦਰ ਸਿੰਘ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਤਹਿਸੀਲਦਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਹਿਸੀਲਦਾਰ ਦੇ ਦੋਸ਼ਾਂ ਮੁਤਾਬਕ ਨੌਜਵਾਨ ਨੇ ਹੱਥੋਪਾਈ ਕੀਤੀ ਅਤੇ ਕਮੀਜ਼ ਪਾੜ ਦਿੱਤੀ। ਜਾਣਕਾਰੀ ਅਨੁਸਾਰ ਨੌਜਵਾਨ ਨੇ ਇਹ ਕਦਮ ਤਹਿਸੀਲਦਾਰ ਵੱਲੋਂ ਦਸਤਾਵੇਜ ਮੰਗਣ ਤੋਂ ਨਾਰਾਜ ਹੋ ਕੇ ਚੁੱਕਿਆ ਹੈ। ਪੁਲਿਸ ਨੇ ਜਾਂਚ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਹੈ।
ਖਬਰਾਂ ਮੁਤਾਬਕ ਤਹਿਸੀਲਦਾਰ ਮਨਿੰਦਰ ਸਿੰਘ ਆਪਣੇ ਦਫ਼ਤਰ ਵਿਖੇ ਮੌਜੂਦ ਸੀ ਕਿ ਇਸੇ ਦੌਰਾਨ ਇੱਕ ਨੌਜਵਾਨ ਨਿੱਜੀ ਕੰਮ ਲਈ ਤਹਿਸੀਲਦਾਰ ਕੋਲ ਪਹੁੰਚਿਆ। ਤਹਿਸੀਲਦਾਰ ਨੇ ਉਸ ਨੂੰ ਕੰਮ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਤਾਂ ਉਹ ਗੁੱਸੇ ਵਿਚ ਆ ਗਿਆ। ਤਹਿਸੀਲਦਾਰ ਨੇ ਦੋਸ਼ ਲਗਾਇਆ ਕਿ ਜਿਵੇਂ ਹੀ ਝਗੜਾ ਵਧਿਆ, ਨੌਜਵਾਨ ਨੇ ਉਸ ‘ਤੇ ਹਮਲਾ ਕੀਤਾ ਅਤੇ ਉਸਦੀ ਕਮੀਜ਼ ਵੀ ਪਾੜ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here