ਪੰਜਾਬ ਰਾਜਪੁਰਾ ’ਚ ਬਜ਼ੁਰਗ ਮਹਿਲਾ ਦਾ ਕਤਲ/ ਕੇਅਰ ਟੇਕਰ ਰੱਖੀ ਮਹਿਲਾ ਨੇ ਅੰਜ਼ਾਮ ਦਿੱਤੀ ਵਾਰਦਾਤ/ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ By admin - July 27, 2026 0 1 Facebook Twitter Pinterest WhatsApp ਰਾਜਪੁਰਾ ਨੇੜਲੇ ਪਿੰਡ ਗੱਦੋ ਮਾਜਰਾ ਵਿਖੇ ਇੱਕ ਬਜ਼ੁਰਗ ਮਹਿਲਾ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਮਹਿੰਦਰ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਰਿਵਾਰ ਨੇ ਮਹਿੰਦਰ ਕੌਰ ਦੀ ਦੇਖਭਾਲ ਲਈ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ‘ਤੇ ਕੇਅਰ ਟੇਕਰ ਸੁਨੀਤਾ ਰਾਣੀ ਨੂੰ ਰੱਖਿਆ ਹੋਇਆ ਸੀ, ਜਿਸ ਨੇ ਮਹਿੰਦਰ ਕੌਰ ਦਾ ਕਤਲ ਕੀਤਾ ਹੈ। ਕਤਲ ਦਾ ਪਰਦਾਫਾਸ਼ ਸੀਸੀਟੀਵੀ ਫੁਟੇਜ ਤੋਂ ਹੋਇਆ ਹੈ, ਜਿਸ ਵਿਚ ਕੇਅਰਟੇਕਰ ਸੁਨੀਤਾ ਬਜ਼ੁਰਗ ਤੇ ਹਮਲਾ ਕਰਦੀ ਦਿਖਾਈ ਦੇ ਰਹੀ ਹੈ। ਕਤਲ ਦੀ ਵਜ੍ਹਾ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੁਲਜਮਾ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।