ਪੰਜਾਬ ਮੋਰਿੰਡਾ ਬੱਸ ਅੱਡੇ ਤੋਂ ਪੀਆਰਟੀਸੀ ਬੱਸ ਚੋਰੀ/ ਕੁਹਾੜਾ ਵਿਖੇ ਕਟਾਣੀ ਰੋਡ ’ਤੇ ਖੜ੍ਹੀ ਮਿਲੀ ਬੱਸ/ ਬੱਸ ’ਚੋਂ ਡੀਜ਼ਲ ਕੱਢ ਕੇ ਲੈ ਕੇ ਚੋਰ By admin - July 27, 2026 0 1 Facebook Twitter Pinterest WhatsApp ਮੋਰਿੰਡਾ ਦੇ ਬੱਸ ਸਟੈਂਡ ਵਿਚੋਂ ਇੱਕ ਪੀਆਰਟੀਸੀ ਦੀ ਬੱਸ ਹੀ ਚੋਰੀ ਹੋਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਬਾਦ ਵਿਚ ਇਹ ਬੱਸ ਕੁਹਾੜਾ ਇਲਾਕੇ ਦੇ ਕਟਾਣੀ ਰੋਡ ’ਤੇ ਖੜ੍ਹੀ ਮਿਲੀ ਹੈ। ਜਾਣਕਾਰੀ ਅਨੁਸਾਰ ਬੱਸ ਤੇ ਤਾਲੇ ਟੁੱਟੇ ਹੋਏ ਸਨ ਅਤੇ ਚੋਰ ਬੱਸ ਵਿਚੋਂ ਡੀਜ਼ਲ ਕੱਢ ਕੇ ਲੈ ਗਏ ਹਨ। ਬੱਸ ਡਰਾਈਵਰ ਮੁਤਾਬਕ ਉਹ ਰਾਤ ਵੇਲੇ ਬੱਸ ਖੜ੍ਹੀ ਕਰ ਕੇ ਗਏ ਸਨ ਅਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਬੱਸ ਗਾਇਬ ਸੀ। ਬਾਅਦ ਵਿਚ ਬੱਸ ਕੁਹਾੜਾ ਨੇੜਿਓ ਬਰਾਮਦ ਹੋਈ। ਪੁਲਿਸ ਵੱਲੋਂ ਚੋਰਾਂ ਦਾ ਸੁਰਾਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਸ ਦੇ ਡਰਾਈਵਰ ਹਰਦੀਪ ਸਿੰਘ ਨੇ ਕਿਹਾ ਕਿ ਉਹ ਬੀਤੀ ਰਾਤ ਪੀਆਰਟੀਸੀ ਚੰਡੀਗੜ੍ਹ ਡੀਪੂ ਦੀ ਬੱਸ ਨੰਬਰ ਪੀ. ਬੀ. 65 ਏ ਕੇ 4954 ਬੱਸ ਸਟੈਂਡ ਵਿੱਚ ਰਾਤੀਂ 8 ਵਜੇ ਖੜ੍ਹੀ ਕਰਕੇ ਗਏ ਸੀ ਅਤੇ ਜਦੋਂ ਅਗਲੀ ਸਵੇਰੇ ਆ ਕੇ ਦੇਖਿਆ ਤਾਂ ਬੱਸ ਗਾਇਬ ਸੀ। ਉਸਨੇ ਦੱਸਿਆ ਕਿ ਜੀਪੀਐਸ ਤੋਂ ਪਤਾ ਲੱਗਾ ਕਿ ਰਾਤ ਲਗਭਗ 1 ਵਜੇ ਬੱਸ ਚੋਰੀ ਹੋਈ ਹੈ। ਚੀਫ ਇੰਸਪੈਕਟਰ ਨੰਦ ਕਿਸ਼ੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਸੀ ਕਿ ਉਹਨਾਂ ਦੀ ਬਸ ਚੋਰੀ ਹੋ ਗਈ ਹੈ ਅਤੇ ਉਹ ਇਸ ਦੀ ਜਾਂਚ ਕਰਨ ਲਈ ਮਰਿੰਡਾ ਪਹੁੰਚੇ ਸਨ। ਭਾਵੇਂ ਕਿ ਬਸ ਮਿਲ ਚੁੱਕੀ ਹੈ ਪਰ ਬੱਸ ਸਟੈਂਡ ਉੱਤੇ ਨਾ ਤਾਂ ਕੋਈ ਕੈਮਰਾ ਲੱਗਾ ਹੋਇਆ ਹੈ ਤੇ ਨਾ ਹੀ ਕੋਈ ਚੌਂਕੀਦਾਰ ਹੈ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਪੁਲਿਸ ਸੀਸੀਟੀਟੀਵੀ ਕੈਮਰੇ ਖੰਗਾਲ ਕੇ ਬੱਸ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ।