ਕੈਪਟਨ ਦੇ ਬਿਆਨ ’ਤੇ ਫਤਿਹਜੰਗ ਬਾਜਪਾ ਦਾ ਪ੍ਰਤੀਕਰਮ/ ਪਾਰਟੀ ਨੂੰ ਕੈਪਟਨ ਦੇ ਤਜਰਬੇ ਤੋਂ ਲਾਹਾ ਲੈਣ ਦੀ ਸਲਾਹ

0
1

 

ਭਾਜਪਾ ਆਗੂ ਫਤਿਹਜੰਗ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਉਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਫਰੀਦਕੋਟ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਫਤਹਿਜੰਗ ਬਾਜਪਾ ਨੇ ਕਿਹਾ ਕ ਕੈਪਟਨ ਅਮਰਿੰਦਰ ਸਿੰਘ ਲੰਮਾਂ ਸਮਾਂ ਪੰਜਾਬ ਅਤੇ ਇਸ ਦੇ ਲੋਕਾਂ ਨਾਲ ਜੁੜੇ ਰਹੇ ਹਨ, ਇਸ ਲਈ ਉਨ੍ਹਾਂ ਕੋਲ ਪੰਜਾਬ ਦੇ ਮਸਲਿਆਂ ਬਾਰੇ ਲੰਮਾ ਤਜਰਬਾ ਹੈ, ਜਿਸ ਤੋਂ ਪਾਰਟੀ ਨੂੰ ਜ਼ਰੂਰ ਕੁੱਝ ਹਾਸਲ ਕਰਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਕੇ ਭਾਜਪਾ ਚ ਸ਼ਮੂਲੀਅਤ ਨੂੰ ਲੈ ਕੇ ਆਪਣਾ ਦਰਦ ਬਿਆਨ ਕੀਤਾ ਸੀ। ਕੈਪਟਨ ਨੇ ਕਿਹਾ ਸੀ ਕਿ ਭਾਜਪਾ ਜੁਆਇਨ ਕਰ ਕੇ ਉਨ੍ਹਾਂ ਕੁੱਜ ਵੀ ਨੀ ਖਟਿਆ ਅਤੇ ਪੰਜਾਬ ਪ੍ਰਤੀ 60 ਸਾਲ ਦੇ ਤਜਰਬੇ ਹੋਣ ਦੇ ਬਾਵਜ਼ੂਦ ਉਨ੍ਹਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਜਾਂਦਾ। ਇਸ ਬਿਆਨ ਤੇਂ ਭਾਜਪਾ ਆਗੂ ਫਤਿਹਜੰਗ ਬਾਜ਼ਵਾਂ ਨੇ ਕਿਹਾ ਕਿ ਕੈਪਟਨ ਸਾਹਿਬ ਦੇ ਪੰਜਾਬ ਲਈ ਲੰਬੇ ਤਜਰਬੇ ਦਾ ਪਾਰਟੀ ਨੂੰ ਫਾਇਦਾ ਲੈਣਾ ਚਾਹੀਦਾ ਸੀ ਪਰ ਉਨ੍ਹਾਂ ਨੂੰ ਯਕ਼ੀਨ ਹੈ ਕੇ ਉਹ ਪਾਰਟੀ ਨਹੀਂ ਛੱਡਣਗੇ ਅਤੇ ਭਾਰਤੀ ਜਨਤਾ ਪਾਰਟੀ ਉਨ੍ਹਾਂ ਦੇ ਤਜ਼ਰਬੇ ਤੋਂ ਬਹੁਤ ਕੁੱਜ ਸਿੱਖੇਗੀ।
ਉਨ੍ਹਾਂ ਕਿਹਾ ਕੇ ਇਹ ਉਨ੍ਹਾਂ ਦਾ ਬਿਆਨ ਦਰੁਸਤ ਹੈ ਕਿਉਕਿ ਕੈਪਟਨ ਸਾਹਿਬ ਲੰਬਾ ਸਮਾਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਜੁੜੇ ਰਹੇ ਜਿਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਸਬੰਧੀ ਬਹੁਤ ਜਾਣਕਾਰੀ ਅਤੇ ਤਜ਼ੁਰਬਾ ਹੈ ਪਾਰਟੀ ਜਰੂਰ ਉਸਤੋਂ ਕੁੱਜ ਹਾਸਿਲ ਕਰੇਗੀ ਇਹ ਉਨ੍ਹਾਂ ਨੂੰ ਉਮੀਦ ਹੈ।

LEAVE A REPLY

Please enter your comment!
Please enter your name here