ਪੰਜਾਬ ਸੰਗਰੂਰ ਵਿਖੇ ਸਵਿਮਿੰਗ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਯੋਜਨ/ ਵਾਰ ਹੀਰੋਜ਼ ਸਟੇਡੀਅਮ ਵਿਖੇ ਹੋਈ ਤਿੰਨ ਰੋਜ਼ਾ ਚੈਂਪੀਅਨਸ਼ਿਪ/ ਸਾਂਸਦ ਮੀਤ ਹੇਅਰ ਨੇ ਪ੍ਰਬੰਧਕਾਂ ਨੂੰ ਦਿੱਤੀ ਵਧਾਈ By admin - July 27, 2026 0 1 Facebook Twitter Pinterest WhatsApp ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਦੇ ਸਵਿਮਿੰਗ ਪੂਲ ਵਿੱਚ ਪੰਜਾਬ ਸਟੇਟ ਸਵਿਮਿੰਗ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਵੀਮਿੰਗ ਪੁਲ ਨਵੀਨੀਕਰਨ ਤੋਂ ਬਾਅਦ ਕਰਵਾਈ ਗਈ ਇਸ ਤਿੰਨ ਰੋਜ਼ਾ ਚੈਂਪੀਅਨਸ਼ਿਪ ਵਿੱਚ ਪੰਜਾਬ ਵਿੱਚੋਂ ਆਏ ਨੌਜਵਾਨ ਤੈਰਾਕਾਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਲੰਬੇ ਸਮੇਂ ਬਾਅਦ ਇਸ ਪੂਲ ਵਿੱਚ ਰੌਣਕਾਂ ਪਰਤਣ ਤੋਂ ਬਾਅਦ ਜਿੱਥੇ ਇਲਾਕੇ ਦੇ ਖਿਡਾਰੀ ਅਤੇ ਖੇਡ ਪ੍ਰੇਮੀ ਕਾਫੀ ਖੁਸ਼ ਨਜ਼ਰ ਆਏ ਉੱਥੇ ਹੀ ਸਾਂਸਦ ਮੀਤ ਹੇਅਰ ਨੇ ਵੀ ਉਚੇਚੇ ਤੌਰ ਤੇ ਪਹੁੰਚ ਕੇ ਪ੍ਰਬੰਧਕਾਂ ਦੇ ਖੇਡ ਪ੍ਰੇਮੀਆਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਨਾਲ ਸੀਐਮ ਸਿਟੀ ਸੰਗਰੂਰ ਨੂੰ ਹੋਰ ਲੋਕਪ੍ਰਿਅਤਾ ਮਿਲੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇੱਥੇ ਸਵੀਮਿੰਗ ਪੁਲ ਦੇ ਮੁੜ ਚਾਲੂ ਹੋਣ ਨਾਲ ਜ਼ਿਲ੍ਹੇ ਦੇ ਤੈਰਾਕਾਂ ਨੂੰ ਅੱਗੇ ਵਧਣ ਦੇ ਹੋਰ ਮੌਕੇ ਮਿਲਣਗੇ। ਦੱਸ ਦਈਏ ਕਿ 24 ਤੋਂ 26 ਜੁਲਾਈ 2026 ਤੱਕ ਚੱਲੀ ਇਸ 49ਵੀਂ ਜੂਨੀਅਰ ਅਤੇ 47ਵੀਂ ਸੀਨੀਅਰ ਪੰਜਾਬ ਸਟੇਟ ਸਵਿਮਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਵਿਚੋਂ 225 ਤੋਂ ਵੱਧ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ ਹੈ। ਲੰਬੇ ਸਮੇਂ ਬਾਅਦ ਪੂਲ ਦੇ ਹੋਏ ਨਵੀਨੀਕਰਨ (ਰੈਨੋਵੇਸ਼ਨ) ਤੋਂ ਬਾਅਦ ਇਹ ਪਹਿਲਾ ਵੱਡਾ ਮੁਕਾਬਲਾ ਸੀ, ਜਿਸ ਨੂੰ ਦੇਖ ਕੇ ਪ੍ਰਬੰਧਕ ਅਤੇ ਮਹਿਮਾਨ ਬੇਹੱਦ ਖੁਸ਼ ਨਜ਼ਰ ਆਏ। ਇਸ ਮੌਕੇ ਪਹੁੰਚੇ ਖੇਡ ਅਧਿਕਾਰੀਆਂ ਅਤੇ ਮਹਿਮਾਨਾਂ ਨੇ ਦੱਸਿਆ ਕਿ ਇਹ ਸਵਿਮਿੰਗ ਪੂਲ ਓਲੰਪਿਕ ਸਾਈਜ਼ (50 ਮੀਟਰ) ਦਾ ਹੈ, ਜੋ ਪੰਜਾਬ ਦੇ ਸਭ ਤੋਂ ਬਿਹਤਰੀਨ ਪੂਲਾਂ ਵਿੱਚੋਂ ਇੱਕ ਹੈ। ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਇੱਥੇ ਪਹੁੰਚੀ ਮਹਿਲਾ ਅਧਿਕਾਰੀ ਨੇ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨਾਲ ਬੱਚਿਆਂ ਨੂੰ ਅੱਗੇ ਵਧਣ ਦਾ ਵੱਡਾ ਮੌਕਾ ਮਿਲੇਗਾ। ਡਿਸਟ੍ਰਿਕਟ ਸਵਿਮਿੰਗ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਚੈਂਪੀਅਨਸ਼ਿਪ ਨੂੰ ਪਾਰਦਰਸ਼ੀ ਬਣਾਉਣ ਲਈ ਪਹਿਲੀ ਵਾਰ ‘ਟੱਚ ਪੈਨਲ’ ਸਿਸਟਮ ਅਤੇ ਕੰਪਿਊਟਰਾਈਜ਼ਡ ਟਾਈਮਿੰਗ ਦੀ ਵਰਤੋਂ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮਨੁੱਖੀ ਗਲਤੀ ਦੀ ਗੁੰਜਾਇਸ਼ ਨਾ ਰਹੇ। ਜੇਤੂ ਖਿਡਾਰੀਆਂ ਨੂੰ ਗੋਲਡ, ਸਿਲਵਰ ਅਤੇ ਬ੍ਰੌਂਜ਼ ਮੈਡਲਾਂ ਦੇ ਨਾਲ-ਨਾਲ ਚੈਂਪੀਅਨਸ਼ਿਪ ਟਰਾਫੀਆਂ ਵੀ ਦਿੱਤੀਆਂ ਗਈਆਂ। ਪੰਜਾਬ ਸਵਿਮਿੰਗ ਐਸੋਸੀਏਸ਼ਨ ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਬਲਰਾਜ ਸ਼ਰਮਾ ਨੇ ਕਿਹਾ ਕਿ ਸਾਲ 2019 ਤੋਂ ਬਾਅਦ ਸੰਗਰੂਰ ਵਿੱਚ ਇਹ ਚੈਂਪੀਅਨਸ਼ਿਪ ਹੋਈ ਹੈ। ਮੌਜੂਦਾ ਸਰਕਾਰ ਵੱਲੋਂ ਖੇਡਾਂ ਵੱਲ ਦਿੱਤੇ ਜਾ ਰਹੇ ਵਿਸ਼ੇਸ਼ ਧਿਆਨ ਸਦਕਾ ਖਿਡਾਰੀਆਂ ਨੂੰ ਬਿਹਤਰ ਕੋਚਿੰਗ ਅਤੇ ਬੁਨਿਆਦੀ ਢਾਂਚਾ ਮਿਲ ਰਿਹਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦੇ ਤੈਰਾਕ ਇੱਕ ਵਾਰ ਫਿਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਚਮਕਣਗੇ।