ਗੁਰਦਾਸਪੁਰ ’ਚ ਕਾਰਗਿਲ ਸ਼ਹੀਦਾਂ ਦੀ ਯਾਦ ’ਚ ਕੈਂਡਲ ਮਾਰਚ/ 27ਵੇਂ ਕਾਰਗਿਲ ਫਤਹਿ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ/ ਸ਼ਹੀਦੀ ਸਮਾਰਕ ਵਿਖੇ ਜਾ ਕੇ ਹੋਈ ਸਮਾਪਤੀ

0
1

ਗੁਰਦਾਸਪੁਰ ਵਿਖੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 27ਵਾਂ ਕਾਰਗਿਲ ਫਤਹਿ ਦਿਹਾੜਾ ਮਨਾਇਆ ਗਿਆ। ਇਸ ਮੌਕੇ ਇਕ ਵਿਸ਼ੇਸ਼ ਕੈਂਡਲ ਮਾਰਚ ਕੱਢ ਕੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਮਾਰਚ ਸਥਾਨਕ ਗੁਰੂ ਨਾਨਕ ਪਾਰਕ ਤੋਂ ਸ਼ੁਰੂ ਹੋ ਕੇ ਸ਼ਹੀਦੀ ਸਮਾਰਕ ਵਿਖੇ ਜਾ ਕੇ ਸਮਾਪਤ ਹੋਇਆ। ਮਾਰਚ ਵਿਚ ਇਕੱਤਰ ਆਗੂਆਂ ਨੇ ਸ਼ਹੀਦਾਂ ਦੇ ਬੁੱਤਾਂ ਕੇ ਨੂੰ ਫੁੱਲ ਮਾਲਾਵਾਂ ਅਰਪਿਤ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਤੇ ਸ਼ਹੀਦਾਂ ਨੂੰ ਅਣਗੋਲਿਆ ਕਰਨ ਦਾ ਇਲਜ਼ਾਮ ਲਾਉਂਦਿਆਂ ਸ਼ਹੀਦੀ ਸਮਾਰਕ ਦੇ ਆਲੇ-ਦੁਆਲੇ ਦੀ ਸਫਾਈ ਵੱਲ ਧਿਆਨ ਦੇਣ ਦੀ ਮੰਗ ਕੀਤੀ।
ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਪ੍ਰਧਾਨ ਐਸ ਪੀ ਸਿੰਘ ਗੋਸਲ ਅਤੇ ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਦੇ ਪ੍ਰਧਾਨ ਰਮੇਸ਼ ਸਲਹੋਤਰਾ ਨੇ ਕਿਹਾ ਕਿ ਕਾਰਗਿਲ ਫਤਿਹ ਨੂੰ 27 ਵਰੇ ਹੋ ਗਏ ਨੇ ਪਰ ਇਸ ਜਿੱਤ ਨੂੰ ਹਾਸਿਲ ਕਰਨ ਲਈ ਭਾਰਤ ਨੂੰ ਆਪਣੇ 500 ਤੋਂ ਵੱਧ ਸੈਨਿਕ ਗਵਾਣੇ ਵੀ ਪਏ ਸਨ  ਜਿਨਾਂ ਵਿੱਚ ਜਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਅੱਠ ਸ਼ਹੀਦ ਜਵਾਨ ਵੀ ਸ਼ਾਮਿਲ ਸਨ। ਅੱਜ ਉਹਨਾਂ ਦੀ ਬਹਾਦਰੀ ਨੂੰ ਪ੍ਰਣਾਮ ਕਰਦੇ ਹੋਏ ਕੈਂਡਲ ਮਾਰਚ ਕੱਢਿਆ ਗਿਆ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹੀਦਾਂ ਲਈ ਸਰਕਾਰਾਂ ਨੇ ਕੁਝ ਨਹੀਂ ਕੀਤਾ। ਸ਼ਹੀਦੀ ਸਮਾਰਕ ਦੇ ਅੱਗੇ ਕੂੜੇ ਦੇ ਢੇਰ ਪਏ ਹਨ ਜਦਕਿ ਸ਼ਹੀਦ ਕੈਪਟਨ ਨਵਦੀਪ ਸਿੰਘ ਦੇ ਗੇਟ ਅੱਗੇ ਵੀ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ । ਸ਼ਹੀਦਾਂ ਨੂੰ ਸ਼ਹੀਦੀ ਦਿਹਾੜਿਆਂ ਤੇ ਯਾਦ ਕਰਨਾ ਦੇਸ਼ ਭਗਤੀ ਨਹੀਂ ਹੈ ਬਲਕਿ ਉਹਨਾਂ ਦੀਆਂ ਸਮਾਰਕਾਂ ਦੀ ਪੂਰੇ ਸਾਲ ਸਫਾਈ ਵੀ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here