ਜਲੰਧਰ ਪੁਲਿਸ ਨੇ ਢਾਹਿਆ ਨਸ਼ਾ ਤਸਕਰ ਦਾ ਢਾਬਾ/ ਪੁਲਿਸ ਟੀਮਾਂ ਦੀ ਹਾਜ਼ਰੀ ’ਚ ਚੱਲਿਆ ਬੁਲਡੋਜ਼ਰ/ ਨਸ਼ਾ ਤਸਕਰ ਧਮਿੰਦਰ ਵਿਰੁੱਧ ਛੇ ਮਾਮਲੇ ਦਰਜ

0
2

 

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰ ਦੇ ਗੈਰ-ਕਾਨੂੰਨੀ ਢਾਂਬੇ ਉਤੇ ਬੁਲਡੋਜ਼ਰ ਚਲਾਇਆ ਹੈ। ਪੁਲਿਸ ਨੇ ਨਗਰ ਨਿਗਮ ਦੀ ਇੱਕ ਟੀਮ ਨੇ ਢੱਕੀਆਂ ਮੁਹੱਲਾ ਵਿੱਚ ਨਸ਼ਾ ਤਸਕਰ ਧਮਿੰਦਰ ਦੇ ਢਾਬੇ ਦੀ ਗੈਰ-ਕਾਨੂੰਨੀ ਉਸਾਰੀ ਨੂੰ ਬੁਲਡੋਜ਼ਰ ਦੀ ਮਦਦ ਨਾਲ ਢਹਿ ਢੇਰੀ ਕਰ ਦਿੱਤਾ ਹੈ। ਇਸੇ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਪੁਲਿਸ ਅਤੇ ਨਗਰ ਨਿਗਮ ਦੀ ਕਾਰਵਾਈ ਸ਼ਲਾਘਾ ਕੀਤੀ। ਨਸ਼ਾ ਤਸਕਰ ਧਮਿੰਦਰ ਵਿਰੁੱਧ ਐਨਡੀਪੀਐਸ ਦੇ 6 ਮਾਮਲੇ ਦਰਜ ਸਨ ਅਤੇ ਹਾਲ ਹੀ ਵਿੱਚ ਉਹ ਜੇਲ੍ਹ ਤੋਂ ਰਿਹਾਅ ਹੋਇਆ ਸੀ।
ਏਡੀਸੀਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਨੂੰ ਨਸ਼ਾ ਤਸਕਰ ਧਮਿੰਦਰ ਦੀ ਜ਼ਮੀਨ ‘ਤੇ ਗੈਰ-ਕਾਨੂੰਨੀ ਉਸਾਰੀ ਬਾਰੇ ਜਾਣਕਾਰੀ ਮਿਲੀ ਸੀ, ਅਤੇ ਨਿਗਮ ਨੇ ਕਈ ਨੋਟਿਸ ਜਾਰੀ ਕੀਤੇ ਸਨ, ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਪੁਲਿਸ ਟੀਮ ਨੂੰ ਗੈਰ-ਕਾਨੂੰਨੀ ਉਸਾਰੀ ਵਿਰੁੱਧ ਕਾਰਵਾਈ ਕਰਨ ਲਈ ਸੂਚਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਟੀਮ ਨੇ ਕਾਰਵਾਈ ਕਰਨੀ ਹੈ, ਇਸ ਲਈ ਉਹ ਪੁਲਿਸ ਟੀਮਾਂ ਨਾਲ ਆਏ ਹਨ ਤਾਂ ਜੋ ਅਧਿਕਾਰੀਆਂ ਨੂੰ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਨਿਗਮ ਟੀਮ ਨੇ ਗੈਰ-ਕਾਨੂੰਨੀ ਉਸਾਰੀ ਵਿਰੁੱਧ ਕਾਰਵਾਈ ਕੀਤੀ ਅਤੇ ਘਰ ਦੀ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਸ਼ਹਿਰ ਦੇ ਏਟੀਪੀ ਸਿਮਰਨਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਧਾਨਕੀਆ ਮੁਹੱਲੇ ਵਿੱਚ ਦੁਕਾਨ ‘ਤੇ ਗੈਰ-ਕਾਨੂੰਨੀ ਉਸਾਰੀ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨੂੰ ਨੋਟਿਸ ਦਿੱਤਾ ਸੀ ਅਤੇ ਇਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ।

LEAVE A REPLY

Please enter your comment!
Please enter your name here