ਭਾਜਪਾ ਆਗੂ ਰਵਨੀਤ ਬਿੱਟੂ ਦਾ ਚੰਨੀ ਵੱਲ ਨਿਸ਼ਾਨਾ/ ਸਿੱਖਿਆ ਬਾਰੇ ਟਿੱਪਣੀ ਨੂੰ ਲੈ ਕੇ ਮੋੜਵਾਂ ਜਵਾਬ/ ਕਿਹਾ, ਚੰਨੀ ਵਾਲੀ ਪੜ੍ਹਾਈ ਅਸੀਂ ਨਹੀਂ ਕੀਤੀ…

0
2

ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਮੋੜਵਾਂ ਹਮਲਾ ਕੀਤਾ ਹੈ। ਚੰਨੀ ਦੀਆਂ ਸਿੱਖਿਆ ਬਾਰੇ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਬਿੱਟੂ ਨੇ ਕਿਹਾ ਕਿ ਜਿਹੜੀ ਪੜ੍ਹਾਈ ਚੰਨੀ ਨੇ ਕੀਤੀ ਹੈ ਉਹ ਅਸੀਂ ਨਹੀਂ ਕੀਤੀ। ਚੰਨੀ ਦੇ ਆਈਏਐਸ ਅਧਿਕਾਰੀ ਦਾ ਜ਼ਿਕਰ ਕਰਦਿਆਂ ਬਿੱਟੂ ਨੇ ਕਿਹਾ ਕਿ ਉਹ ਬੱਕਰੀਆਂ ਦਾ ਦੁੱਧ ਕੱਢਣ ਤੇ ਮੰਜੀਆਂ ਬੁਣਨ ਦੀਆਂ ਗੱਲਾਂ ਕਰਦੇ ਹਨ, ਜੋ ਸਾਨੂੰ ਨਹੀਂ ਆਉਂਦੇ।
ਬਿੱਟੂ ਨੇ ਅੱਗੇ ਕਿਹਾ ਕਿ ਚੰਨੀ ਨੇ ਕਾਲਜ਼ਾਂ ਵਿੱਚ ਜਾ ਕੇ ਜੋ Meetoo ਦੀ ਪੜ੍ਹਾਈ ਕੀਤੀ, ਉਹ ਪੜ੍ਹਾਈ ਅਸੀਂ ਕਦੇ ਨਹੀਂ ਕੀਤੀ। ਮੁੱਖ ਮੰਤਰੀ ਹੋਣ ਦੇ ਨਾਤੇ ਵੀ ਚੰਨੀ ਨੇ ਆਈਏਐਸ ਅਧਿਕਾਰੀਆਂ ਨੂੰ ਨਹੀਂ ਬਖਸ਼ਿਆ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਸਕੂਲ ਜਾਂ ਕਾਲਜ ਵਿੱਚ ਅਜਿਹੀ “ਉਂਗਲ-ਅਧਾਰਤ ਸਿੱਖਿਆ” ਦੀ ਪੜ੍ਹਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਚੰਨੀ ਚਾਹੁੰਦੇ ਹਨ, ਤਾਂ ਉਹ ਸੰਬੰਧਿਤ ਵੀਡੀਓ ਵੀ ਭੇਜ ਸਕਦੇ ਹਨ। ਰਵਨੀਤ ਸਿੰਘ ਬਿੱਟੂ ਨੇ ਚੰਨੀ ‘ਤੇ ਲੋਕਾਂ ਨਾਲ ਧੋਖਾ ਕਰਕੇ ਕਰੋੜਾਂ ਦੀ ਜਾਇਦਾਦ ਇਕੱਠੀ ਕਰਨ ਦਾ ਇਲਜ਼ਾਮ ਵੀ ਲਗਾਏ।

LEAVE A REPLY

Please enter your comment!
Please enter your name here