ਪੰਜਾਬ ਜਲੰਧਰ ਦੇ ਧੰਨ ਮੁਹੱਲੇ ’ਚ ਡਿੱਗੀ ਘਰ ਦੀ ਛੱਤ/ ਮਲਬੇ ਹੇਠ ਦੱਬੇ ਪਿਤਾ-ਪੁੱਤਰ, ਬੱਚੇ ਦੀ ਹਾਲਤ ਗੰਭੀਰ/ ਲੋਕਾਂ ਨੇ ਬਾਹਰ ਕੱਢ ਪਹੁੰਚਾਇਆ ਹਸਪਤਾਲ By admin - September 22, 2026 0 1 Facebook Twitter Pinterest WhatsApp ਜਲੰਧਰ ਦੇ ਧਨ ਮੁਹੱਲੇ ਵਿਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਪੁਰਾਣੇ ਮਕਾਨ ਦੀ ਅਚਾਨਕ ਛੱਤ ਡਿੱਗ ਗਈ। ਘਟਨਾ ਵੇਲੇ ਪਰਿਵਾਰ ਘਰ ਅੰਦਰ ਸੋ ਰਿਹਾ ਸੀ। ਹਾਦਸੇ ਵਿਚ ਇਕ ਬੱਚੇ ਸਮੇਤ ਤਿੰਨ ਜਣੇ ਜ਼ਖਮੀ ਹੋ ਗਿਆ, ਜਿਨ੍ਹਾਂ ਵਿਚੋਂ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਆਵਾਜ਼ ਸੁਣ ਇਕੱਠਾ ਹੋਏ ਲੋਕਾਂ ਨੇ ਪਰਿਵਾਰ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਿਆ, ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਬਾਕੀ ਦੋ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੀੜਤ ਦੀਪਕ ਦੇ ਦੱਸਣ ਮੁਤਾਬਕ ਉਹ ਆਟੋ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਨ੍ਹਾਂ ਦਾ ਘਰ ਬਹੁਤ ਪੁਰਾਣਾ ਅਤੇ ਜੱਦੀ ਹੈ, ਅਤੇ ਇਸਦੀ ਛੱਤ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ। ਉਹ ਸਵੇਰੇ 3:30 ਵਜੇ ਦੇ ਕਰੀਬ ਆਪਣੇ ਪਰਿਵਾਰ ਨਾਲ ਸੌਂ ਰਿਹਾ ਸੀ ਜਦੋਂ ਛੱਤ ਅਚਾਨਕ ਡਿੱਗ ਗਈ, ਜਿਸ ਨਾਲ ਉਹ ਮਲਬੇ ਹੇਠ ਦੱਬ ਗਏ। ਹਾਦਸੇ ਤੋਂ ਬਾਅਦ, ਪਰਿਵਾਰ ਕੋਲ ਰਹਿਣ ਲਈ ਸੁਰੱਖਿਅਤ ਛੱਤ ਨਹੀਂ ਹੈ। ਉਸਨੇ ਦੱਸਿਆ ਕਿ ਉਸਨੇ ਸਥਾਨਕ ਕੌਂਸਲਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਟੁੱਟੀਆਂ ਛੱਤਾਂ ਲਈ ਸਰਕਾਰੀ ਸਹਾਇਤਾ ਲਈ ਅਰਜ਼ੀ ਦਿੱਤੀ ਸੀ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਦੀਪਕ ਨੇ ਪ੍ਰਸ਼ਾਸਨ ਨੂੰ ਵਿੱਤੀ ਸਹਾਇਤਾ ਅਤੇ ਸੁਰੱਖਿਅਤ ਰਹਿਣ-ਸਹਿਣ ਦੇ ਪ੍ਰਬੰਧਾਂ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਦੁਬਾਰਾ ਸੁਰੱਖਿਅਤ ਛੱਤ ਪ੍ਰਦਾਨ ਕਰ ਸਕੇ।