ਅਬੋਹਰ ’ਚ ਬੀਏ ਦਾ ਵਿਦਿਆਰਥੀ ਲਾਪਤਾ/ ਨਹਿਰ ਕੰਢੇ ਮਿਲਿਆ ਮੋਟਰ ਸਾਇਕਲ/ ਪਰਿਵਾਰ ਵੱਲੋਂ ਕੀਤੀ ਜਾ ਰਹੀ ਭਾਲ

0
1

ਅਬੋਹਰ ਦੇ ਪਿੰਡ ਮਲੂਕਪੁਰ ਵਾਸੀ ਨੌਜਵਾਨ ਦੇ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 18 ਸਾਲਾ ਕਾਰਤਿਕ ਬੀਏ ਦਾ ਵਿਦਿਆਰਥੀ ਹੈ ਅਤੇ ਉਹ ਘਰੋਂ ਆਪਣੀ ਮਾਂ ਨੂੰ ਮਾਸੀ ਦੇ ਘਰ ਛੱਡਣ ਗਿਆ ਸੀ ਕਿ ਵਾਪਸ ਆਉਂਦਿਆਂ ਲਾਪਤਾ ਹੋ ਗਿਆ। ਉਸ ਦੀ ਬਾਈਕ ਨਹਿਰ ਕੰਢਿਓ ਬਰਾਮਦ ਹੋਈ ਹੈ। ਪਰਿਵਾਰ ਵੱਲੋਂ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਆਪਣੇ ਫੋਨ ‘ਤੇ ਅਲਵਿਦਾ ਸਟੇਟਸ ਵੀ ਪੋਸਟ ਕੀਤਾ ਸੀ, ਜਿਸ ਕਾਰਨ ਉਸਦੇ ਪਰਿਵਾਰ ਨੂੰ ਸ਼ੱਕ ਹੋਇਆ ਕਿ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਕਾਰਤਿਕ ਅਬੋਹਰ ਦੇ ਇੱਕ ਨਿੱਜੀ ਕਾਲਜ ਵਿੱਚ ਬੀਏ ਦਾ ਵਿਦਿਆਰਥੀ ਹੈ, ਅੱਜ ਆਪਣੀ ਮਾਂ ਨੂੰ ਅਬੋਹਰ ਰਹਿੰਦੀ ਆਪਣੀ ਮਾਸੀ ਦੇ ਘਰ ਛੱਡਣ ਆਇਆ ਸੀ ਅਤੇ ਬਾਜਾਰ ਜਾਣ ਦਾ ਕਹਿ ਕੇ ਘਰੋਂ ਗਿਆ ਪਰ ਵਾਪਸ ਨਹੀਂ ਪਰਤਿਆ।

LEAVE A REPLY

Please enter your comment!
Please enter your name here