ਪੰਜਾਬ ਸੰਗਰੂਰ ’ਚ ਭਾਜਪਾ ਨੇ ਕੱਢੀ ਇਲੈਕਟ੍ਰਿਕ ਸਕੂਟਰ ਯਾਤਰਾ/ ਪ੍ਰਧਾਨ ਮੰਤਰੀ ਦੇ 12 ਸਾਲ ਕਾਰਜਕਾਲ ਮੌਕੇ ਕੱਢੀ ਰੈਲੀ/ ਤੇਲ ਬਚਾਉਣ ਦਾ ਦਿੱਤਾ ਸੁਨੇਹਾ By admin - June 11, 2026 0 1 Facebook Twitter Pinterest WhatsApp ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੇ 12 ਸਾਲ ਪੂਰੇ ਹੋਣ ਮੌਕੇ ਭਾਜਪਾ ਵੱਲੋਂ ਦੇਸ਼ ਭਰ ਅੰਦਰ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਤਹਿਤ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਵਿਚ ਇਲੈਕਟ੍ਰਿਕ ਸਕੂਟਰੀਆਂ ਉਪਰ ਵਿਸ਼ੇਸ਼ ਯਾਤਰਾ ਕੱਢੀ ਗਈ। ਇਸ ਯਾਤਰਾ ਰਾਹੀਂ ਪ੍ਰਧਾਨ ਮੰਤਰੀ ਦੇ ਕਾਰਜਕਾਲ ਤੇ ਖੁਸ਼ੀ ਜਾਹਰ ਕਰਨ ਦੇ ਨਾਲ ਨਾਲ ਪਟਰੋਲ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਤੇਲ ਬਚਾਉਣ ਦੇ ਸੰਦੇਸ਼ ਦੇ ਚਲਦੇ ਸੋ ਦੇ ਕਰੀਬ ਇਲੈਕਟ੍ਰਿਕ ਸਕੂਟਰੀਆਂ ਉੱਪਰ ਯਾਤਰਾ ਕੱਢ ਕੇ ਪੈਟਰੋਲ ਡੀਜ਼ਲ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਹਿਤ ਵਿਚ ਬਹੁਤ ਵੱਡੇ ਕੰਮ ਕੀਤੇ ਹਨ, ਜਿਸ ਦੇ ਚਲਦਿਆਂ ਉਹਨਾਂ ਦੇ ਕਾਰਜਕਾਲ ਦੇ 12 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਇਹ ਸ਼ਹਿਰ ਦੇ ਵਿੱਚ ਰੈਲੀ ਕੱਢੀ ਜਾ ਰਹੀ ਹੈ।