ਪੰਜਾਬ ਸਿਟ ਸਾਹਮਣੇ ਪੇਸ਼ ਹੋਏ ਗਿਆਨੀ ਰਘਬੀਰ ਸਿੰਘ/ ਬਹਿਬਲ ਗੋਲੀਕਾਂਡ ਮਾਮਲੇ ’ਚ ਦਰਜ ਕਰਵਾਏ ਬਿਆਨ/ ਸੁਖਬੀਰ ਬਾਦਲ ਦੇ ਜ਼ਿੰਮੇਵਾਰੀ ਕਬੂਲਣ ਗੱਲ ਦੁਹਰਾਈ By admin - June 11, 2026 0 1 Facebook Twitter Pinterest WhatsApp ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿਟ ਸਾਹਮਣੇ ਦਿੱਤੇ ਬਿਆਨਾਂ ਵਿਚ ਸੁਖਬੀਰ ਬਾਦਲ ਵੱਲੋਂ ਘਟਨਾ ਦੀ ਜ਼ਿੰਮੇਵਾਰੀ ਕਬੂਲਣ ਦੀ ਗੱਲ ਦੁਹਰਾਈ ਹੈ। ਦਰਜ ਕਰਵਾਏ ਬਿਆਨਾਂ ਮੁਤਾਬਕ ਸੁਖਬੀਰ ਬਾਦਲ ਦੇ ਕਬੂਲਨਾਮੇ ਦੀ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਕੋਲ ਮੌਜੂਦ ਹੈ। ਸਾਬਕਾ ਜਥੇਦਾਰ ਮਾਤਬਕ ਸੁਖਬੀਰ ਬਾਦਲ ਨੇ ਇਕ ਸਾਜ਼ਿਸ਼ ਤਹਿਤ ਨਿਹੱਥੇ ਤੇ ਬੇਕਸੂਰੇ ਲੋਕਾਂ ’ਤੇ ਗੋਲੀਆਂ ਚਲਵਾਈਆਂ ਸਨ। ਸਾਬਕਾ ਜਥੇਦਾਰ ਦੇ ਦਰਜ ਕਰਵਾਏ ਬਿਆਨਾਂ ਤੋਂ ਬਾਅਦ ਅਕਾਲੀ ਦਲ ਅੰਦਰ ਚਿੰਤਾ ਪਾਈ ਜਾ ਰਹੀ ਹੈ। ਚੁਣਾਵੀਂ ਵਰ੍ਹਾਂ ਹੋਣ ਕਾਰਨ ਵਿਰੋਧੀ ਧਿਰਾਂ ਨੂੰ ਵੀ ਅਕਾਲੀ ਦਲ ਨੂੰ ਘੇਰਣ ਲਈ ਮੁੱਦਾ ਮਿਲ ਗਿਆ ਹੈ, ਜਿਸ ਦੇ ਚਲਦਿਆਂ ਆਉਣ ਵਾਲੇ ਦਿਨਾਂ ਦੌਰਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।