ਪੰਜਾਬ ਮੁਕਤਸਰ ’ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼/ ਹੋਟਲ ਅੰਦਰ ਚੱਲ ਰਿਹਾ ਸੀ ਦੇਹ-ਵਪਾਰ ਦੇ ਅੱਡਾ/ ਪੁਲਿਸ ਵੱਲੋਂ ਮਾਲਕ ਤੇ ਮੈਨੇਜ਼ਰ ਖਿਲਾਫ ਕੇਸ ਦਰਜ By admin - June 11, 2026 0 1 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਦੇਹ-ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ ਕਈ ਜੋੜਿਆਂ ਨੂੰ ਹਿਰਾਸਤ ਵਿਚ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ਹਿਰ ਦੇ ਤਾਜ ਹੋਟਲ ਅੰਦਰ ਗਲਤ ਕੰਮ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਰੇਡ ਕਰ ਕੇ ਕਈ ਜੋੜਿਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਨੇ ਹੋਟਲ ਦੇ ਮਾਲਕ ਅਤੇ ਮੈਨੇਜਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਰਵਿੰਦਰ ਕੌਰ ਦੀ ਅਗਵਾਈ ਹੇਠ ਪੁਲਿਸ ਟੀਮ ਗਸ਼ਤ ਦੌਰਾਨ ਜਲਾਲਾਬਾਦ ਰੋਡ ਇਲਾਕੇ ਵਿੱਚ ਮੌਜੂਦ ਸੀ। ਇਸ ਦੌਰਾਨ ਮਿਲੀ ਸੂਚਨਾ ਮੁਤਾਬਕ ਮੰਡੀ ਵਾਲਾ ਪੱਪ ਦੇ ਨੇੜੇ ਸਥਿਤ ਹੋਟਲ ਤਾਜ ਵਿੱਚ ਬਾਹਰੋਂ ਲੜਕੀਆਂ ਬੁਲਾ ਕੇ ਗਾਹਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਸੀ ਅਤੇ ਇਸ ਰਾਹੀਂ ਗੈਰ-ਕਾਨੂੰਨੀ ਕਮਾਈ ਕੀਤੀ ਜਾ ਰਹੀ ਸੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਹੋਟਲ ਵਿੱਚ ਛਾਪੇਮਾਰੀ ਕਰਕੇ ਕਾਰਵਾਈ ਕੀਤੀ। ਜਾਂਚ ਤੋਂ ਬਾਅਦ ਹੋਟਲ ਦੇ ਮਾਲਕ ਅਹਿਮਦ ਖਾਨ ਉਰਫ ਸਮੀਰ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਮੈਨੇਜਰ ਗੁਲ ਮੁਹੰਮਦ ਉਰਫ ਰਵੀ, ਮੂਲ ਵਾਸੀ ਜ਼ਿਲ੍ਹਾ ਇਟਾਵਾ (ਉੱਤਰ ਪ੍ਰਦੇਸ਼), ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਥਾਣਾ ਸਿਟੀ ਮੁਕਤਸਰ ਵਿੱਚ ਮੁਕੱਦਮਾ ਨੰਬਰ 165 ਦਰਜ ਕਰ ਲਿਆ ਹੈ। ਇਹ ਕੇਸ ਇਮੋਰਲ ਟ੍ਰੈਫਿਕ (ਪ੍ਰੀਵੈਂਸ਼ਨ) ਐਕਟ, 1956 ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਕਥਿਤ ਧੰਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਸਨ। ਪੁਲਿਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।