ਪੰਜਾਬ ਰੋਪੜ ਡੀਪੂ ਦੇ ਬਾਹਰ ਰੋਡਵੇਜ ਮੁਲਾਜ਼ਮਾਂ ਦਾ ਧਰਨਾ/ ਕਿਲੋਮੀਟਰ ਸਕੀਮ ਨੂੰ ਲੈ ਕੇ ਪ੍ਰਗਟਾਇਆ ਰੋਸ/ ਮੰਗਾਂ ਮੰਨਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ By admin - June 10, 2026 0 2 Facebook Twitter Pinterest WhatsApp ਪੰਜਾਬ ਰੋਡਵੇਜ ਦੇ ਰੋਪੜ ਡੀਪੂ ਅੱਗੇ ਪੰਜਾਬ ਰੋਡਵੇਜ ਤੇ ਪੀਆਰਟੀਸੀ ਕੱਚੇ ਕਾਮਿਆਂ ਵੱਲੋਂ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪਨਬਸ ਪੀਆਰਟੀਸੀ ਕੱਚੇ ਕਾਮੇ ਯੂਨੀਅਨ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਪੰਜਾਬ ਰੋਡਵੇਜ ਵਿਚ ਕਿਲੋਮੀਟਰ ਸਕੀਮ ਤਹਿਤ ਪਾਈਆਂ ਬੱਸਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਯੂਨੀਅਨ ਆਗੂ ਭਗਤ ਸਿੰਘ ਭਗਤ ਨੇ ਕਿਹਾ ਕਿ ਇਹ ਹੜਤਾਲ ਅਣਮਿਥੇ ਸਮੇਂ ਲਈ ਕੀਤੀ ਗਈ ਹੈ ਅਤੇ ਜਦੋਂ ਤਕ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ।