ਬਟਾਲਾ ਦੇ ਨਿੱਜੀ ਹਸਪਤਾਲ ’ਚ ਫਾਇਰਿੰਗ/ ਮੋਟਰਸਾਈਕਲ ਸਵਾਰ ਗੋਲੀ ਚਲਾ ਕੇ ਫਰਾਰ/ ਸ਼ੀਸ਼ੇ ਦੀ ਕੰਕਰ ਨਾਲ ਮਹਿਲਾ ਸਟਾਫ ਜ਼ਖਮੀ

0
1

ਬਟਾਲਾ ’ਚ ਅੱਜ ਸ਼ਾਮ ਵੇਲੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਸਰਕਾਰੀ ਹਸਪਤਾਲ ਦੇ ਨਜ਼ਦੀਕ ਉਜਾਗਰ ਨਗਰ ਕਲੋਨੀ ਚ ਸਥਿਤ ਇਕ ਨਿੱਜੀ ਹਸਪਤਾਲ ਦੇ ਬਾਹਰ ਖੜੇ ਹੋ ਦੋ ਮੋਟਰਸਾਈਕਲ ਸਵਾਰਾਂ ਵਲੋਂ ਅੰਨ੍ਹੇਵਾਹ ਹਸਪਤਾਲ ਦੀ ਮੁੱਖ ਐਂਟਰੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾ ਇਕ ਫਾਇਰ ਕੀਤਾ ਤਾ ਐਡਰੋ ਸਟਾਫ ਵਲੋਂ ਉਹਨਾਂ ਨੂੰ ਲਲਕਾਰਿਆ ਤਾਂ ਹਮਲਾਵਾਰ ਤਿੰਨ ਹੋਰ ਫਾਇਰ ਕਰ ਕੇ ਫਰਾਰ ਹੋ ਗਏ। ਵਾਰਦਾਤ ਦੌਰਾਨ ਹਸਪਤਾਲ ਇਕ ਮਹਿਲਾ ਸਟਾਫ ਮੈਂਬਰ ਸ਼ੀਸ਼ੇ ਦੀ ਕੰਕਰ ਲੱਗਣ ਨਾਲ ਜ਼ਖ਼ਮੀ ਹੋ ਗਈ। ਹਸਪਤਾਲ ਦੇ ਮਾਲਕਾਂ ਨੇ ਫਿਰੌਤੀ ਕਾਲ ਆਉਣ ਜਾਂ ਕਿਸੇ ਕਿਸਮ ਦੀ ਦੁਸ਼ਮਣੀ ਤੋਂ ਇਨਕਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਸਪਤਾਲ ਦੇ ਮਾਲਕ ਡਾ. ਗੁਰਮੀਤ ਸਿੰਘ ਛੀਨਾ ਦੇ ਦੱਸਣ ਮੁਤਾਬਕ ਉਹਨਾਂ ਨੂੰ ਫਿਰੌਤੀ ਦੀ ਕੋਈ ਕਾਲ ਨਹੀਂ ਆਈ ਤੇ ਹਮਲੇ ਦੀ ਵਜ੍ਹਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਹੈ। ਹਸਪਤਾਲ ਚ ਮੌਜੂਦ ਸਟਾਫ ਕੁਲਦੀਪ ਸਿੰਘ ਅਤੇ ਜ਼ਖ਼ਮੀ ਮਹਿਲਾ ਨਰਸ ਗਗਨ ਨੇ ਦੱਸਿਆ ਕਿ ਉਹ ਡਿਊਟੀ ਉਤੇ ਸਨ ਕਿ ਅਚਾਨਕ ਦੋ ਨਕਾਬਪੋਸ਼ ਮੋਟਰ ਸਾਇਕਲ ਸਵਾਰ ਨੌਜਵਾਨ ਆਏ ਅਤੇ ਹਸਪਤਾਲ ਦੀ ਮੁੱਖ ਐਂਟਰੀ ਤੇ ਖੜੇ ਹੋ ਫਾਇਰ ਕੀਤੇ। ਜਦੋਂ ਉਨ੍ਹਾਂ ਨੇ ਨੌਜਵਾਨਾਂ ਨੂੰ ਲਲਕਾਰਾ ਮਾਰਿਆ ਤਾਂ ਜਾਂਦੇ ਹੋਏ ਉਹ ਤਿੰਨ ਫਾਇਰ ਹੋਰ ਕਰ ਗਏ। ਵਾਰਦਾਤ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here