ਪੰਜਾਬ ਜਲੰਧਰ ’ਚ ਸੀਏ ਦੇ ਘਰ ਉਤੇ ਈਡੀ ਦੀ ਰੇਡ/ ਦਸਤਾਵੇਜ਼ਾਂ ਦੀ ਚੈਕਿੰਗ ਦੇ ਚਰਚੇ/ ਸਵੇਰਸਾਰ ਪਹੁੰਚੀ ਟੀਮ, ਕਈ ਥਾਵਾਂ ਤੇ ਛਾਪੇਮਾਰੀ By admin - June 9, 2026 0 1 Facebook Twitter Pinterest WhatsApp ਜਲੰਧਰ ਵਿਖੇ ਸੀਏ ਦੇ ਘਰ ਉਤੇ ਈਡੀ ਵੱਲੋਂ ਰੇਡ ਕਰਨ ਦੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਈਡੀ ਦੀ ਟੀਮ ਸਵੇਰਸਾਰ ਸ਼ਹਿਰ ਦੇ ਨਿਊ ਜਵਾਹਰ ਨਗਰ ਵਿਖੇ ਸਥਿਤ ਸੀਏ ਦੇ ਘਰ ਵਿਖੇ ਪਹੁੰਚੀ ਅਤੇ ਘਰ ਅੰਦਰ ਦਾਖਲ ਹੋ ਕੇ ਚੈਕਿੰਗ ਕੀਤੀ। ਖਬਰਾਂ ਮੁਤਾਬਕ ਈਡੀ ਵੱਲੋਂ ਕੁੱਝ ਅਹਿਮ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਈਡੀ ਵੱਲੋਂ ਪੰਜਾਬ ਅੰਦਰ ਕੁੱਝ ਥਾਵਾਂ ਉਤੇ ਵੀ ਛਾਪੇਮਾਰੀ ਦੀਆਂ ਖਬਰਾਂ ਹਨ। ਹਾਲਾਂਕਿ, ਪੁਲਿਸ ਜਾਂ ਈਡੀ ਵੱਲੋਂ ਕਾਰੋਬਾਰੀ ਅਤੇ ਸੀਏ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਛਾਪੇਮਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਛਾਪੇਮਾਰੀ ਤੋਂ ਬਾਅਦ, ਕਾਰੋਬਾਰੀ ਭਾਈਚਾਰੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ, ਈਡੀ ਦੀ ਟੀਮ ਦਾ ਜਲੰਧਰ ਦੇ ਦੋ ਸਿਆਸਤਦਾਨਾਂ ਦੇ ਘਰ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਪਹਿਲਾਂ, ਈਡੀ ਨੇ ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਸੀ।