ਪੰਜਾਬ ਜਲੰਧਰ ’ਚ ਕਾਰ ਨੇ ਸਾਇਕਲ ਸਵਾਰ ਨੂੰ ਮਾਰੀ ਟੱਕਰ/ ਸਾਇਕਲ ਸਵਾਰ ਬਜ਼ੁਰਗ ਗੰਭੀਰ ਜ਼ਖਮੀ/ ਜ਼ਖਮੀ ਦਾ ਮੋਬਾਇਲ ਲੈ ਅਣਪਛਾਤਾ ਫਰਾਰ By admin - June 9, 2026 0 1 Facebook Twitter Pinterest WhatsApp ਜਲੰਧਰ ਦੀ 120 ਫੁੱਟਾ ਸੜਕ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ‘ਤੇ ਬਜ਼ੁਰਗ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਪਾਣੀ ਪਿਲਾਇਆ ਤੇ ਐਬੂਲੈਂਸ ਨੂੰ ਫੋਨ ਕੀਤਾ ਪਰ 45 ਮਿੰਟ ਤਕ ਐਬੂਲੈਂਸ ਨਹੀਂ ਪਹੁੰਚੀ। ਇਸੇ ਦੌਰਾਨ ਕੋਈ ਅਣਪਛਾਤਾ ਜ਼ਖਮੀ ਦਾ ਮੋਬਾਇਲ ਲੈ ਕੇ ਫਰਾਰ ਹੋ ਗਿਆ। ਬਜ਼ੁਰਗ ਵਿਅਕਤੀ ਦੀ ਪਛਾਣ ਟੈਗੋਰ ਨਗਰ ਦੇ ਰਹਿਣ ਵਾਲੇ ਬੋਧ ਰਾਜ ਵਜੋਂ ਹੋਈ ਹੈ। ਘਟਨਾ ਦੀ ਖਬਰ ਮਿਲਣ ਬਾਅਦ ਮੌਕੇ ਤੇ ਪਹੁੰਚੇ ਪਰਿਵਾਰ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਸਪਤਾਲ ਵਿਚ ਬਜੁਰਗ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਮੌਕੇ ਤੇ ਦਰਜਨਾਂ ਡਰਾਈਵਰ ਰੁਕੇ ਪਰ ਕੋਈ ਵੀ ਜ਼ਖਮੀ ਨੂੰ ਹਸਪਤਾਲ ਲਿਜਾਣ ਲਈ ਰਾਜੀ ਨਹੀਂ ਹੋਇਆ। ਘਟਨਾ ਆਰੀਆ ਸਕੂਲ ਮੰਗਲ ਮੰਡੀ ਦੇ ਸਾਹਮਣੇ ਬਾਬਰਿਕ ਚੌਕ ਨੇੜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਜਿਵੇਂ ਹੀ ਆਪਣੀ ਸਾਈਕਲ ‘ਤੇ ਟੈਗੋਰ ਨਗਰ ਜਾਣ ਵਾਲੀ 120 ਫੁੱਟ ਸੜਕ ‘ਤੇ ਚੜ੍ਹਿਆ ਤਾਂ ਨਹਿਰ ਵਾਲੇ ਪਾਸੇ ਤੋਂ ਆ ਰਹੀ ਇੱਕ ਕਾਰ ਨੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਕਾਰ ਦਾ ਡਰਾਈਵਰ 100 ਮੀਲ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਮੌਕੇ ਤੇ ਫਰਾਰ ਹੋ ਗਿਆ। ਘਟਨਾ ਵਾਲੀ ਥਾਂ ਦੇ ਨੇੜੇ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਕਾਰ ਚਾਲਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।