ਪਟਿਆਲਾ ਚ ਨਸ਼ਿਆਂ ਨੂੰ ਲੈ ਕੇ ਬੋਲੇ ਸਿਹਤ ਮੰਤਰੀ ਡਾ. ਬਲਬੀਰ ਸਿੰਘ/ ਪੰਜਾਬ ਵਾਸੀਆਂ ਨੂੰ ਨਸ਼ਿਆਂ ਖਿਲਾਫ ਲੋਕ-ਲਹਿਰ ਸਿਰਜਣ ਦੀ ਅਪੀਲ

0
1

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਨੂੰ ਨਸ਼ਿਆਂ ਖਿਲਾਫ ਲੋਕ ਲਹਿਰ ਸਿਰਜਨ ਦੀ ਅਪੀਲ ਕੀਤੀ ਹੈ। ਪਟਿਆਲਾ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਸਿਹਤ ਮੰਤਰੀ ਨੇ ਕਿਹ ਕਿ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਨੇ ਸਰਕਾਰ ਅਤੇ ਪੁਲਿਸ ਵਿੱਚ ਲੋਕਾਂ ਦਾ ਵਿਸ਼ਵਾਸ ਵਧਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮੁਹਿੰਮ ਵਿਚ ਲੋਕਾਂ ਦੀ ਸ਼ਮੂਲੀਅਤ ਹੋਰ ਵਧਾਉਣ ਲਈ ਹਰ-ਗਲੀ ਮੁਹੱਲੇ ਤਕ ਈ-ਰਿਕਸ਼ਾ ਭੇਜਣ ਦੀ ਮੁਹਿੰਮ ਸ਼ੁਰੂ ਗਈ ਹੈ। ਇਸ ਈ-ਰਿਕਸ਼ਾ ਮੁਹਿੰਮ ਰਾਹੀਂ ਲੋਕਾਂ  ਨਸ਼ਿਆਂ ਖਿਲਾਫ ਜਾਗਰੂਕ ਕਰਨ ਦੇ ਨਾਲ ਨਾਲ ਲੋਕਾਂ ਚੋਂ ਨਸ਼ੇ ਰੋਕਣ ਲਈ  ਸੁਝਾਅ ਵੀ ਮੰਗੇ ਜਾਣਗੇ।

LEAVE A REPLY

Please enter your comment!
Please enter your name here