ਅਬੋਹਰ ’ਚ 12ਵੀਂ ਦੀ ਵਿਦਿਆਰਥੀ ਵੱਲੋਂ ਖੁਦਕੁਸ਼ੀ/ ਫਾਹਾ ਲਾ ਕੇ ਸਮਾਪਤ ਕੀਤੀ ਜੀਵਨ ਲੀਲਾ/ ਪੜ੍ਹਾਈ ਦੇ ਤਣਾਅ ਕਾਰਨ ਚੁੱਕਿਆ ਖੌਫਨਾਕ ਕਦਮ

0
1

ਅਬੋਹਰ ਦੇ ਸੀਤੋ ਗੁੰਨਾ ਪਿੰਡ ਦੇ ਇੱਕ 22 ਸਾਲਾ ਵਿਦਿਆਰਥੀ ਵੱਲੋਂ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ।  ਮ੍ਰਿਤਕ ਦ ਪਛਾਣ ਰਾਮ ਕਿਸ਼ਨ ਪੁੱਤਰ ਰਾਹੁਲ ਵਜੋਂ ਹੋਈ ਹੈ ਜੋ  ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।  ਜਾਣਾਕਰੀ ਅਨੁਸਾਰ ਉਹ ਪਿਛਲੇ ਦਿਨ ਬਠਿੰਡਾ ਤੋਂ ਮੁਕਾਬਲੇ ਦੀ ਪ੍ਰੀਖਿਆ ਦੇ ਕੇ ਵਾਪਸ ਆਇਆ ਸੀ ਅਤੇ ਪ੍ਰੀਖਿਆ ਵਿਚ ਮਾੜੇ ਪ੍ਰਦਰਸ਼ਨ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਬਾਰੇ ਜਾਣਕਾਰੀ ਅਨੁਸਾਰ ਰਾਮ ਕਿਸ਼ਨ ਆਪਣੀ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਨੌਕਰੀ ਨਾਲ ਸਬੰਧਤ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਸੀ। ਰਾਹੁਲ ਨੇ ਕੱਲ੍ਹ ਹੀ ਬਠਿੰਡਾ ਵਿੱਚ ਇੱਕ ਮੁਕਾਬਲੇ ਦੀ ਪ੍ਰੀਖਿਆ ਦਿੱਤੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਰਾਹੁਲ ਦੁਪਹਿਰ 3 ਵਜੇ ਤੱਕ ਪਿੰਡ ਦੀ ਲਾਇਬ੍ਰੇਰੀ ਵਿੱਚ ਪੜ੍ਹਾਈ ਕਰਕੇ ਘਰ ਵਾਪਸ ਆਇਆ ਅਤੇ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਚਲਾ ਗਿਆ। ਥੋੜ੍ਹੀ ਦੇਰ ਬਾਅਦ, ਜਦੋਂ ਉਸਦੀ ਭੈਣ ਕਮਰੇ ਵਿੱਚ ਦਾਖਲ ਹੋਈ, ਤਾਂ ਉਸਨੇ ਰਾਹੁਲ ਨੂੰ ਫੰਦੇ ਨਾਲ ਲਟਕਦਾ ਦੇਖਿਆ ਅਤੇ ਰੌਲਾ ਪਾਇਆ।
ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਉਸਨੂੰ ਹੇਠਾਂ ਉਤਾਰਿਆ ਪਰ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ। ਸਥਾਨਕ  ਵਾਸੀਆਂ ਨੇ ਘਟਨਾ ਦੀ ਸੂਚਨਾ ਸੀਤੋ ਚੌਕੀ ਪੁਲਿਸ ਨੂੰ ਦਿੱਤੀ। ਏਐਸਆਈ ਲਖਵਿੰਦਰ ਸਿੰਘ ਨੇ ਬਹਾਵਲਵਾਲਾ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਪਿਤਾ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਪਿੰਡ ਵਿੱਚ ਜੂਸ ਦੀ ਰੇਹੜੀ ਲਾਉਂਦਾ ਹੈ।

LEAVE A REPLY

Please enter your comment!
Please enter your name here