ਪੰਜਾਬ ਚੰਡੀਗੜ੍ਹ ਕਾਰੋਬਾਰ ਦੇ ਘਰ ਈਡੀ ਦਾ ਛਾਪਾ/ ਜ਼ਮੀਨੀ ਵਿਵਾਦ ਨਾਲ ਸਬੰਧਤ ਕੇਸ ਦੀ ਪੜਤਾਲ/ ਵਿਜੀਲੈਂਸ ਨੇ ਦਰਜ ਕੀਤਾ ਸੀ ਧੋਖਾਧਰੀ ਦਾ ਕੇਸ By admin - May 26, 2026 0 1 Facebook Twitter Pinterest WhatsApp ਪੰਜਾਬ ਤੋਂ ਬਾਅਦ ਈਡੀ ਰਾਜਧਾਨੀ ਚੰਡੀਗੜ੍ਹ ਵਿਖੇ ਵੀ ਸਰਗਰਮ ਹੋ ਗਈ ਹੈ। ਇਸੇ ਤਹਿਤ ਅੱਜ ਸਵੇਰ ਵੇਲੇ ਈਡੀ ਦੀ ਟੀਮ ਨੇ ਰੀਅਲ ਅਸਟੇਟ ਕਾਰੋਬਾਰੀ ਪ੍ਰਵੀਨ ਕਾਂਸਲ ਦੇ ਚੰਡੀਗੜ੍ਹ ਦੇ ਸੈਕਟਰ 20 ਵਿਚਲੇ ਘਰ ਵਿਚ ਰੇਡ ਕੀਤੀ। ਇਹ ਕਾਰਵਾਈ ਨਿਊ ਚੰਡੀਗੜ੍ਹ ਵਿੱਚ ਹੋਈ ਇੱਕ ਵੱਡੀ ਜ਼ਮੀਨ ਧੋਖਾਧੜੀ ਦੇ ਸਿਲਸਿਲੇ ਵਿੱਚ ਕੀਤੀ ਗਈ ਹੈ। ਇਸ ਧੋਖਾਧੜੀ ਦਾ ਪਰਦਾਫਾਸ਼ ਖੁਦ ਪ੍ਰਵੀਨ ਕਾਂਸਲ ਦੇ ਹੀ ਇੱਕ ਵਪਾਰਕ ਸਾਥੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਹੋਇਆ ਹੈ। ਖਬਰਾਂ ਮੁਤਾਬਕ ਪ੍ਰਵੀਨ ਕਾਂਸਲ ਜ਼ੀਰਕਪੁਰ ਦੇ ਮਸ਼ਹੂਰ ਪ੍ਰੋਜੈਕਟ ‘ਚੰਡੀਗੜ੍ਹ ਰਾਇਲ ਸਿਟੀ’ ਦਾ ਮਾਲਕ ਹੈ ਅਤੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਰੀਬੀ ਮੰਨਿਆ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਧੋਖਾਧੜੀ ਦਾ ਪਰਦਾਫਾਸ਼ ਖੁਦ ਪ੍ਰਵੀਨ ਕਾਂਸਲ ਦੇ ਹੀ ਇੱਕ ਵਪਾਰਕ ਸਾਥੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਹੋਇਆ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰੋਬਾਰੀ ਦੇ ਨਿਵਾਸ ਅਸਥਾਨ ਦੇ ਬਾਹਰ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪ੍ਰਵੀਨ ਕਾਂਸਲ ਦੀ ਕੰਪਨੀ ‘ਮੋਤੀਆ ਰਾਇਲ ਅਸਟੇਟ ਪ੍ਰਾਈਵੇਟ ਲਿਮਟਿਡ’ ਦੇ ਇੱਕ ਹੋਰ ਪਾਰਟਨਰ ਪਿਆਰੇ ਲਾਲ ਗਰਗ ਨੇ ਵਿਜੀਲੈਂਸ ਬਿਊਰੋ ਕੋਲ ਇੱਕ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਸੀ। ਇਸ ਕੰਪਨੀ ਵਿੱਚ ਪ੍ਰਵੀਨ ਕਾਂਸਲ ਦੇ ਨਾਲ ਉਸ ਦੀ ਪਤਨੀ ਇੰਦੂ ਕਾਂਸਲ ਅਤੇ ਭਰਾ ਨੀਰਜ ਕਾਂਸਲ ਵੀ ਡਾਇਰੈਕਟਰ ਅਤੇ ਪਾਰਟਨਰ ਵਜੋਂ ਸ਼ਾਮਲ ਹਨ। ਸ਼ਿਕਾਇਤਕਰਤਾ ਪਿਆਰੇ ਲਾਲ ਗਰਗ ਨੇ ਦੋਸ਼ ਲਗਾਇਆ ਸੀ ਕਿ ਪ੍ਰਵੀਨ, ਇੰਦੂ ਅਤੇ ਨੀਰਜ ਕਾਂਸਲ ਨੇ ਉਨ੍ਹਾਂ ਕੋਲੋਂ ਨਿਊ ਚੰਡੀਗੜ੍ਹ ਦੇ ਇੱਕ ਬਹੁਤ ਹੀ ਕੀਮਤੀ ਅਤੇ ਪ੍ਰਮੁੱਖ ਸਥਾਨ ‘ਤੇ ਜ਼ਮੀਨ ਖਰੀਦਣ ਲਈ ਮੋਟਾ ਨਿਵੇਸ਼ ਕਰਵਾਇਆ ਸੀ, ਪਰ ਬਾਅਦ ਵਿੱਚ ਤਿੰਨਾਂ ਨੇ ਆਪਸ ਵਿੱਚ ਮਿਲ ਕੇ ਧੋਖਾਧੜੀ ਨਾਲ ਉਸ ਜ਼ਮੀਨ ਦੀ ਮਾਲਕੀ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਨਾਮ ਤਬਦੀਲ ਕਰਵਾ ਲਈ ਸੀ।