ਆਪ ਆਗੂ ਬਲਤੇਜ ਪੰਨੂ ਦਾ ਐਸਜੀਪੀਸੀ ਪ੍ਰਧਾਨ ਧਾਮੀ ’ਤੇ ਹਮਲਾ/ ਚਾਵਲਾ ਮਾਮਲੇ ਦੀ ਸੀਬੀਆਈ ਜਾਂਚ ਮੰਗਣ ’ਤੇ ਚੁੱਕੇ ਸਵਾਲ/ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਦੇ ਲਾਏ ਇਲਜ਼ਾਮ

0
1

ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਆਨੰਦਪੁਰ ਸਾਹਿਬ ਘਟਨਾ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਬਚਾਉਣਾ ਚਾਹੁੰਦੇ ਹਨ। ਬਲਤੇਜ ਪੰਨੂ ਨੇ ਕਿਹਾ ਕਿ ਇਹ ਕਾਂਢ ਅਕਾਲੀ ਆਗੂਆਂ ਦੀ ਰਹਿਨੁਮਾਈ ਹੇਠ ਵਾਪਰਿਆ ਹੈ ਪਰ ਐਸਜੀਪੀਸੀ ਪ੍ਰਧਾਨ ਧਾਮੀ ਮਾਮਲੇ ਨੂੰ ਖੂਹ-ਖਾਤੇ ਪਾਉਣ ਲਈ ਇਸ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੀਆਂ ਗੱਲਾਂ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ ਅਤੇ ਆਪਣੀਆਂ ਗਲਤੀਆਂ ਮੰਨਣ ਦੀ ਬਜਾਏ ਵਾਰ-ਵਾਰ ਗਲਤੀਆਂ ਦੁਹਰਾ ਰਹੇ ਹਨ। ਉਨ੍ਹਾਂ ਪੰਨੂ ਨੇ ਸਵਾਲ ਕੀਤਾ ਕਿ ਬੀਬੀ ਨੂੰ ਬਹਿਰੀਨ ਤੋਂ ਸ੍ਰੀ ਅਨੰਦਪੁਰ ਸਾਹਿਬ ਕੌਣ ਲੈ ਕੇ ਆਇਆ ਸੀ, ਉਨ੍ਹਾਂ ਨੂੰ ਗੱਡੀ ਕਿਉਂ ਦਿੱਤੀ ਗਈ ਅਤੇ ਧਰਮ ਪ੍ਰਚਾਰ ਦੇ ਖਾਤੇ ਵਿੱਚੋਂ 1 ਲੱਖ ਰੁਪਏ ਬੀਬੀ ਦੇ ਖਾਤੇ ਵਿੱਚ ਕਿਉਂ ਟਰਾਂਸਫਰ ਕੀਤੇ ਗਏ? ਉਨ੍ਹਾਂ ਕਿਹਾ ਕਿ ਇਨ੍ਹਾਂ ਸਵਾਲਾਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਅਤੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਇੱਥੇ ਬੁਲਾ ਕੇ ਰਹਿਣ ਦਾ ਪ੍ਰਬੰਧ ਕੀਤਾ ਸੀ ਪਰ ਹੁਣ ਇਹ ਆਗੂ ਬੀਬੀ ਨੂੰ ਬੁਲਾਉਣ ਪਿਛਲੇ ਮਕਸਦਾਂ ਬਾਰੇ ਚੁੱਪ ਧਾਰੀ ਹੋਈ ਹੈ। ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਬਲਤੇਜ ਪੰਨੂ ਨੇ ਕਿਹਾ ਕਿ ਇਹ ਮਾਮਲੇ ਨੂੰ ਖੂਹ ਖਾਤੇ ਵਿੱਚ ਪਾਉਣ ਦੀ ਚਾਲ ਹੈ।
ਉਨ੍ਹਾਂ ਮਿਸਾਲ ਦਿੱਤੀ ਕਿ ਜਿਵੇਂ 2015 ਦੀ ਬੇਅਦਬੀ ਜਾਂਚ ਨੂੰ ਸੀਬੀਆਈ ਨੂੰ ਸੌਂਪ ਕੇ ਇਸ ਨੂੰ ਹੈਂਡਲ ਕੀਤਾ ਗਿਆ ਸੀ, ਉਸੇ ਤਰ੍ਹਾਂ ਹੁਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਮੁੜ ਸਮਝੌਤਾ ਹੋਣ ਵਾਲਾ ਹੈ, ਜਿਸ ਦੇ ਚਲਦਿਆਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਸ਼ ਰਚੀ ਜਾ ਰਹੀ ਹੈ। ਉਨ੍ਹਾਂ ਸਵਾਲ ਚੁੱਕੇ ਕਿ ਐਸਜੀਪੀਸੀ ਪੁਲਿਸ ਜਾਂਚ ਵਿਚ ਸਹਿਯੋਗ ਤੋਂ ਟਾਲਾ ਵੱਲ ਰਹੀ ਹੈ ਜਦਕਿ ਦੂਜੇ ਪਾਸੇ ਸਰਾਵਾਂ ਵਾਲੇ ਰਜਿਸਟਰ ਸੀਬੀਆਈ ਨੂੰ ਦੇਣ ਲਈ ਤਿਆਰ ਹਨ, ਜਦਕਿ ਐਸ.ਜੀ.ਪੀ.ਸੀ. ਨੂੰ ਚਾਹੀਦਾ ਹੈ ਕਿ ਉਹ ਪੁਲਿਸ ਨੂੰ ਸਾਰਾ ਰਿਕਾਰਡ ਦੇਵੇ ਤਾਂ ਜੋ ਪਤਾ ਲੱਗ ਸਕੇ ਕਿ ਬੀਬੀ ਨੇ ਕਿਸ-ਕਿਸ ਆਗੂ ਨਾਲ ਗੱਲ ਕੀਤੀ ਹੈ।
ਬੰਟੀ ਰੋਮਾਣਾ ਵੱਲੋਂ ਸੁਖਬੀਰ ਬਾਦਲ ਵੱਲੋਂ ਕੇਸ ਦਰਜ ਕਰਵਾਉਣ ਦੇ ਦਾਅਵਿਆਂ ‘ਤੇ ਸਵਾਲ ਕਰਦਿਆਂ ਪੰਨੂ ਨੇ ਪੁੱਛਿਆ ਕਿ ਫਿਰ ਉਦੋਂ ਹੀ ਮਾਮਲਾ ਸੀਬੀਆਈ ਨੂੰ ਕਿਉਂ ਨਹੀਂ ਭੇਜਿਆ ਗਿਆ ਸੀ? ਉਨ੍ਹਾਂ ਕਿਹਾ ਕਿ ਬੇਨਿਯਮੀਆ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਚਾਵਲਾ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਅਤੇ ਬਾਹਰ ਕਿਵੇਂ ਨਿਕਲਿਆ ? ਇਸ ਬਾਰੇ ਜਾਂਚ ਜਾਰੀ ਹੈ, ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।  

LEAVE A REPLY

Please enter your comment!
Please enter your name here