ਜੱਦੀ ਘਰ ਜਲੰਧਰ ਪਰਤੇ ਕ੍ਰਿਕਟਰ ਕ੍ਰਿਸ਼ ਭਗਤ/ ਪਰਿਵਾਰ ਤੇ ਪ੍ਰਸੰਸ਼ਕਾਂ ਵੱਲੋਂ ਭਰਵਾਂ ਸਵਾਗਤ/ ਘਰ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

0
1

ਆਈਪੀਐਲ ’ਚ ਮੁੰਬਈ ਵੱਲੋਂ ਖੇਡਣ ਵਾਲੇ 21 ਸਾਲਾ ਕ੍ਰਿਕਟਰ ਕ੍ਰਿਸ਼ ਭਗਤ ਅੱਜ ਆਪਣੇ ਜੱਦੀ ਘਰ ਜਲੰਧਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਪਰਿਵਾਰ ਤੇ ਪ੍ਰਬੰਸ਼ਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਕ੍ਰਿਸ਼ ਹਵਾਈ ਜਹਾਜ ਰਾਹੀਂ ਅੰਮ੍ਰਿਤਸਰ ਏਅਰਪੋਰਟ ਵਿਖੇ ਪਹੁੰਚਿਆ ਜਿੱਥੇ ਪਰਿਵਾਰਕ ਮੈਂਬਰ ਪਹਿਲਾਂ ਤੋਂ ਹੀ ਉਡੀਕ ਕਰ ਰਹੇ ਸਨ। ਕ੍ਰਿਸ਼ ਦੇ ਘਰ ਪਹੁੰਚਣ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਕ੍ਰਿਸ਼ ਨੇ ਦੱਸਿਆ ਕਿ ਉਹ ਸਿਰਫ਼ 5 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡ ਰਹੇ ਹਨ ਅਤੇ ਲਗਾਤਾਰ ਮਿਹਨਤ ਨਾਲ ਇਹ ਮਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਚ ਦੀ ਰਹਿਨੁਮਾਈ ਅਤੇ ਪਰਿਵਾਰ ਦੇ ਸਹਿਯੋਗ ਨੇ ਉਹ ਆਈਜੀਐਲ ਤਕ ਪਹੁੰਚਣ ਵਿਚ ਸਫਲ ਰਿਹਾ ਹੈ।
ਕ੍ਰਿਸ਼ ਨੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਭਾਰਤੀ ਟੀਮ ਦੇ ਸਟਾਰ ਖਿਡਾਰੀ ਹਾਰਦਿਕ ਨਾਲ ਵੀ ਹੋਈ, ਜਿਨ੍ਹਾਂ ਤੋਂ ਉਨ੍ਹਾਂ ਨੂੰ ਕਾਫ਼ੀ ਪ੍ਰੇਰਣਾ ਮਿਲੀ। ਇਸ ਦੇ ਨਾਲ ਹੀ ਰੋਹੀਤ ਸ਼ਰਮਾ ਵੱਲੋਂ ਦਿੱਤੇ ਗਏ ਟਿੱਪਸ ਉਨ੍ਹਾਂ ਲਈ ਯਾਦਗਾਰ ਰਹੇ। ਇਸੇ ਦੌਰਾਨ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੇ ਆਪਣੇ ਭਤੀਜੇ ਕ੍ਰਿਸ਼ ਭਗਤ ਦੀ ਸਫਲਤਾ ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕ੍ਰਿਸ਼ ਹੋਰ ਵੱਡੀਆਂ ਉਚਾਈਆਂ ਛੂਹਣਗੇ।

LEAVE A REPLY

Please enter your comment!
Please enter your name here