ਮੌੜ ਮੰਡੀ ਦੇ ਵਾਰਡ ਨੰਬਰ-6 ਨਿਗਮ ਚੋਣਾਂ ਦੌਰਾਨ ਹੰਗਾਮਾ/ ਵਿਧਾਇਕ ਮਾਈਸਰਖਾਨਾ ਤੇ ਅਕਾਲੀ ਉਮੀਦਵਾਰ ਵਿਚਾਲੇ ਬਹਿਸ਼

0
1

ਬਠਿੰਡਾ ਦੇ ਹਲਕਾ ਮੌੜ ਮੰਡੀ ਵਿਖੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਅੱਜ ਉਸ ਸਮੇਂ ਤਕਰਾਰਬਾਜੀ ਦੇਖਣ ਨੂੰ ਮਿਲੀ ਜਦੋਂ ਮੌੜ ਮੰਡੀ ਦੇ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਿਨੀ ਸਿੰਘ ਵਿਚਕਾਰ ਵੋਟਾਂ ਪਵਾਉਣ ਨੂੰ ਲੈ ਕੇ ਤਿੱਖੀ ਬਹਿਸਵਾਜੀ ਹੋਈ ਜਿਸ ਦੀ ਆਸ ਪਾਸ ਦੇ ਲੋਕਾਂ ਨੇ ਵੀਡੀਓ ਵਾਇਰਲ ਕਰ ਦਿੱਤੀ ਸਾਮਣੇ ਆਈ ਵੀਡੀਓ ਵਿਚ ਸੁਖਬੀਰ ਸਿੰਘ ਮਾਈਸਰਖਾਨਾ ਅਕਾਲੀ ਦਲ ਦੇ ਉਮੀਦਵਾਰ ਨਾਲ ਬਹਿਸ਼ਬਾਜ਼ੀ ਕਰਦਿਆਂ ਧੱਕੇਸਾਹੀ ਨਾ ਹੋਣ ਦੇਣ ਦੀ ਗੱਲ ਕਹਿ ਰਹੇ ਹਨ।
ਦੱਸ ਦਈਏ ਕਿ ਰਾਤ ਵੀ ਮੌੜ ਮੰਡੀ ਵਿੱਚ ਅਕਾਲੀ ਦਲ ਦੀ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਚਕਾਰ ਲੜਾਈ ਵੀ ਹੋਈ ਹੈ ਜਿਸ ਵਿੱਚ ਦੋਵੇਂ ਧਿਰਾਂ ਦੇ ਚਾਰ ਪੰਜ ਉਮੀਦਵਾਰ ਜਖਮੀ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਰਕਰ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੀ ਕਾਫੀ ਸੱਟਾਂ ਵੱਜੀਆਂ ਹਨ।

LEAVE A REPLY

Please enter your comment!
Please enter your name here