ਪੰਜਾਬ ਕਲਾਨੌਰ ’ਚ ਦੁਕਾਨ ’ਤੇ ਗੋਲੀਬਾਰੀ ਦੀ ਕੋਸ਼ਿਸ਼/ ਫਿਰੌਤੀ ਨਾ ਮਿਲਣ ’ਤੇ ਬਣਾਇਆ ਨਿਸ਼ਾਨਾ/ ਪਿਸਟਲ ਨਾਲ ਚੱਲਣ ਕਾਰਨ ਟਲੀ ਘਟਨਾ By admin - April 30, 2026 0 1 Facebook Twitter Pinterest WhatsApp ਗੁਰਦਾਸਪੁਰ ਅਧੀਨ ਆਉਂਦੇ ਕਸਬਾ ਕਲਾਨੌਰ ਵਿਚ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਇਲੈਕਟਰੋਨਿਕ ਦੀ ਦੁਕਾਨ ਦੇ ਬਾਹਰ ਨੌਜਵਾਨ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਖਬਰਾਂ ਮੁਤਾਬਕ ਅਣਪਛਾਤੇ ਨੇ ਤਿੰਨ ਵਾਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰਤੂਸ ਹੇਠਾਂ ਡਿੱਗਣ ਕਾਰਨ ਸਫਲ ਨਹੀਂ ਹੋਇਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਗਈ ਹੈ। ਪੀੜਤ ਦੁਕਾਨ ਮਾਲਕ ਗੋਰਵ ਦੇ ਦੱਸਣ ਮੁਤਾਬਕ ਉਸਨੂੰ ਦੋ ਤਿੰਨ ਮਹੀਨੇ ਤੋਂ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਗੋਰਵ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ੀ ਨੰਬਰ ਤੋਂ ਫੋਨ ਆ ਰਹੇ ਸਨ ਅਤੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ। ਘਟਨਾ ਨੂੰ ਲੈ ਕੇ ਦੁਕਾਨਦਾਰਾਂ ਚ ਰੋਸ ਦੀ ਲਹਿਰ ਹੈ ਅਤੇ ਉਹਨਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਡੀਐਸਪੀ ਅਮੋਲਕ ਸਿੰਘ ਕਾਹਲੋ ਨੇ ਫੋਨ ਤੇ ਸੰਪਰਕ ਕਰਨ ਤੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਗੋਲੀ ਚਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।