ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਚੈਨੀ ਖੋਹ ਮਾਮਲਾ/ ਦੋ ਮੁਲਜ਼ਮ ਖੋਹਸ਼ੁਦਾ ਚੈਨੀ ਤੇ ਮੋਟਰ ਸਾਇਕਲ ਸਮੇਤ ਕਾਬੂ

0
1

ਅੰਮ੍ਰਿਤਸਰ ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੇ ਮਹਿਲਾ ਤੋਂ ਚੈਨੀ ਖੋਹ ਮਾਮਲੇ ਨੂੰ ਸੁਲਝਾ ਲਿਆ ਲਿਆ ਹੈ। ਪੁਲਿਸ ਨੇ ਘਟਨਾ ਵਿਚ ਸ਼ਾਮਲ ਦੋ ਮੁਲਜਮਾਂ ਨੂੰ ਖੋਹ ਕੀਤੀ ਚੈਨੀ ਅਤੇ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਜਸਬੀਰ ਕੌਰ ਵਾਸੀ ਦਿਲਬਾਗ ਨਗਰ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਮੁਤਾਬਕ ਉਹ 25 ਅਪਰੈਲ ਨੂੰ ਚਾਟੀਵਿੰਡ ਚੌਕ ਨੇੜੇ ਜਾ ਰਹੀ ਸੀ, ਜਿੱਥੇ ਮੋਟਰ ਸਾਇਕਲ ਸਵਾਰ ਉਸ ਦੀ ਸੋਨੇ ਦੀ ਚੈਨੀ ਝਪਟ ਕੇ ਫਰਾਰ ਹੋ ਗਏ। ਪੁਲਿਸ ਨੇ  ਮੁਲਜਮਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਦਿਲਬਾਗ ਸਿੰਘ ਤੇ ਯਾਦਵਿੰਦਰ ਸਿੰਘ ਉਰਫ ਦਿਲਬਾਗ ਸਿੰਘ ਦੋਵੇਂ ਵਾਸੀ ਤਾਰਨ ਵਜੋਂ ਹੋਈ ਹੈ। ਦਰਜ ਮੁਕੱਦਮੇ ਮੁਤਾਬਕ 25.04.2026 ਨੂੰ ਵਕਤ ਕਰੀਬ ਸ਼ਾਮ 05:30 ਵਜ਼ੇ 02 ਅਣਪਛਾਤੇ ਵਿਅਕਤੀ ਮੋਟਰ ਸਾਇਕਲ ਪਰ ਸਵਾਰ ਹੋ ਕੇ ਆਏ ਤੇ ਨੇੜੇ ਚਾਟੀਵਿੰਡ ਚੋਕ ਤੋਂ ਉਸਦੇ ਗਲੇ ਵਿੱਚ ਪਹਿਨੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹਸੁਦਾ ਸੋਨੇ ਦੀ ਚੈਨੀ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here