ਪੰਜਾਬ ਧਾਰੀਵਾਲ ਦੇ ਨਿੱਜੀ ਕਾਲਜ ਦੇ ਬਾਹਰ ਟੀਚਰ ਯੂਨੀਅਨ ਦਾ ਧਰਨਾ/ ਦੋ ਪ੍ਰੋਫੈਸਰਾਂ ਨੂੰ ਨੌਕਰੀਓ ਕੱਢੇ ਜਾਣ ਦਾ ਕੀਤਾ ਵਿਰੋਧ/ ਬੱਸ ਸਟੈਂਡ ਤੇ ਲਾਇਆ ਜਾਮ, ਬਹਾਲ ਕਰਨ ਦੀ ਕੀਤੀ ਮੰਗ By admin - April 30, 2026 0 1 Facebook Twitter Pinterest WhatsApp ਧਾਰੀਵਾਲ ਦੇ ਹਿੰਦੂ ਕੰਨਿਆ ਮਹਾਂ ਵਿਦਿਆਲੇ ਕਾਲਜ ਦੇ ਪ੍ਰੋਫੈਸਰਾਂ ਤੇ ਮੈਨੇਜਮੈਂਟ ਦੇ ਦਰਮਿਆਨ ਵਿਵਾਦ ਵਧਦਾ ਜਾ ਰਿਹਾ ਹੈ। ਟੀਚਰ ਯੂਨੀਅਨ ਨੇ ਕਾਲਜ ਦੇ ਬਾਹਰ ਧਰਨਾ ਦੇ ਕੇ ਨੋਕਰੀਓ ਕੱਢੇ ਦੋ ਪ੍ਰੋਫੈਸਰਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ। ਪ੍ਰੋਫੈਸਰਾਂ ਦੇ ਹੱਕ ਵਿੱਚ ਇਕੱਠੇ ਹੋਏ ਯੂਨੀਅਨ ਦੇ ਮੈਂਬਰਾਂ ਨੇ ਸ਼ਹਿਰ ਵਿੱਚ ਕੈਂਡਲ ਮਾਰਚ ਕੱਢ ਕੇ ਕਾਲਜ ਪ੍ਰਸ਼ਾਸਨ ਤੋਂ ਨੋਕਰੀ ਤੋਂ ਹਟਾਏ ਗਏ ਪ੍ਰੋਫੈਸਰਾ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ। ਇਹ ਕੈਂਡਲ ਮਾਰਚ ਕਾਲਜ ਤੋਂ ਸ਼ੁਰੂ ਹੋ ਕੇ ਕਾਲਜ ਦੀ ਮੈਨੇਜਮੈਂਟ ਕਮੇਟੀ ਆਗੂ ਰਮੇਸ਼ ਕੋਹਲੀ ਦੇ ਘਰ ਤਕ ਪਹੁੰਚਿਆ, ਜਿੱਥੇ ਯੂਨੀਅਨ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰਮੇਸ਼ ਕੋਹਲੀ ਦੇ ਘਰ ਦੇ ਬਾਹਰ ਜੰਮ ਕੇ ਨਾਰੇਬਾਜ਼ੀ ਕਰਨ ਤੋਂ ਬਾਅਦ ਇਹ ਮਾਰਚ ਵੱਖ-ਵੱਖ ਗਲੀਆਂ ਬਾਜ਼ਾਰਾਂ ਚੋਂ ਹੁੰਦਾ ਹੋਇਆ ਬੱਸ ਸਟੈਂਡ ਧਾਰੀਵਾਲ ਪਹੁੰਚਿਆ, ਜਿੱਥੇ ਮੁੜ ਨਾਅਰੇਬਾਜ਼ੀ ਕਰਦੇ ਹੋਏ ਧਾਰੀਵਾਲ ਨਹਿਰ ਦੇ ਪੁੱਲ ਉੱਤੇ ਪਹੁੰਚ ਗਏ ਜਿੱਥੇ ਕਾਫੀ ਸਮੇਂ ਲਈ ਜਾਮ ਵੀ ਲੱਗ ਗਿਆ।ਪੰਜਾਬ ਚੰਡੀਗੜ੍ਹ ਅਧਿਆਪਕ ਯੂਨੀਅਨ ਦੇ ਵੱਡੀ ਗਿਣਤੀ ਚ ਇਕੱਠੇ ਹੋਏ ਮੈਂਬਰਾਂ ਨੇ ਕਾਲਜ ਦੀ ਮੈਨੇਜਮੈਂਟ ਦੇ ਉੱਪਰ ਗੰਭੀਰ ਦੋਸ਼ ਲਗਾਏ। ਜਾਣ ਬੁੱਝ ਕੇ ਕਾਲਜ ਦੇ ਵਿੱਚ ਪੜਾ ਰਹੇ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਉਹਨਾਂ ਦੀ ਕਾਲਜ ਮੈਨੇਜਮੈਂਟ ਦੇ ਨਾਲ ਬੈਠ ਕੇ ਗੱਲਬਾਤ ਵੀ ਹੋਈ ਸੀ ਪਰ ਉਹਦੇ ਬਾਵਜੂਦ ਵੀ ਯੂਨੀਵਰਸਿਟੀ ਤੇ ਡੀ ਪੀ ਆਈ ਨੂੰ ਦੋ ਪ੍ਰੋਫੈਸਰਾਂ ਨੂੰ ਹਟਾਉਣ ਦੇ ਲਈ ਚਿੱਠੀਆਂ ਪਾ ਦਿੱਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਉਹਨਾਂ ਦੇ ਪ੍ਰੋਫੈਸਰਾਂ ਨਾਲ ਹੋ ਰਹੇ ਧੱਕੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਥੇ ਹੀ ਦੂਜੇ ਪਾਸੇ ਹਿੰਦੂ ਕੰਨਿਆ ਮਹਾਂ ਵਿਦਿਆਲੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਮੀਡੀਆ ਸਾਹਮਣੇ ਆਏ, ਉਹਨਾਂ ਨੇ ਵੀ ਆਪਣਾ ਪੱਖ ਦੱਸਦੇ ਹੋਏ ਕਿਹਾ ਕਿ ਉਹ ਸਭ ਕੁਝ ਨਿਯਮਾਂ ਦੇ ਅਨੁਸਾਰ ਕਰ ਰਹੇ ਹਨ। ਇਹ ਪ੍ਰੋਫੈਸਰ ਨਾ ਤਾਂ ਐਡਮਿਸ਼ਨਾਂ ਵੇਲੇ ਲੋਕਾਂ ਤੱਕ ਅਪਰੋਚ ਕਰਕੇ ਬੱਚਿਆਂ ਦੀ ਐਡਮਿਸ਼ਨਾਂ ਕਰ ਸਕੇ। ਹੁਣ ਬੱਚੇ ਘੱਟ ਹੋਣ ਕਰ ਕੇ ਇਹਨਾਂ ਨੂੰ ਪੀਰੀਅਡ ਨਹੀਂ ਦਿੱਤੇ ਜਾ ਸਕਦੇ ਜਿਸ ਕਾਰਨ ਇਹ ਬੇਵਜ੍ਹਾ ਦਾ ਵਿਵਾਦ ਖੜਾ ਕਰ ਰਹੇ ਹਨ। ਗੱਲਬਾਤ ਦੌਰਾਨ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਕਿਹਾ ਕੀ ਜੋ ਉਹਨਾਂ ਦੇ ਸੈਕਟਰੀ ਰਮੇਸ਼ ਕੋਹਲੀ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਹੈ। ਉਸ ਨੂੰ ਉਹ ਲੈ ਕੇ ਮਾਨਹਾਣੀ ਦਾ ਕੇਸ ਵੀ ਕਰਨਗੇ ਉਥੇ ਹੀ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਸ਼ਹਿਰ ਧਾਰੀਵਾਲ ਦੇ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ।