ਪੰਜਾਬ ਖੇਮਕਰਨ ਦੇ ਨਾਮਵਰ ਸਕੂਲ ’ਤੇ ਚੋਰਾਂ ਦਾ ਧਾਵਾਂ/ ਲੱਖਾਂ ਦਾ ਸਾਮਾਨ ਲੈ ਕੇ ਚੋਰ ਫਰਾਰ/ ਸਫਾਈ ਕਰਮਚਾਰੀ ਨੂੰ ਬੰਦੀ ਬਣਾ ਅੰਜ਼ਾਮ ਦਿੱਤੀ ਘਟਨਾ By admin - April 27, 2026 0 1 Facebook Twitter Pinterest WhatsApp ਤਰਨ ਤਾਰਨ ਹਲਕਾ ਖੇਮਕਰਨ ਅੰਦਰ ਚੋਰੀ ਤੇ ਲੁੱਟ ਖੋਹ ਦੀਆਂ ਖਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਵਿਚ ਚੋਰਾਂ ਨੇ ਇਕ ਨਾਮਵਰ ਨਿੱਜੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਰਾਤ ਸਮੇਂ ਆਏ ਨਕਾਬਪੋਸ਼ ਚੋਰਾਂ ਨੇ ਸਕੂਲ ਦੇ ਸਫਾਈ ਕਰਮਚਾਰੀ ਨੂੰ ਬੰਦੀ ਬਣਾ ਲਿਆ ਅਤੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਪੁਲਿਸ ਨੇ ਸਕੂਲ ਪ੍ਰਿੰਸੀਪਲ ਦੇ ਬਿਆਨਾਂ ਉਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਦਰਖਾਸਤ ਦਾ ਹਵਾਲਾ ਦਿੰਦਿਆਂ ਸਕੂਲ ਪ੍ਰਿੰਸੀਪਲ ਅਸ਼ਵਨੀ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਵਨੀਤ ਕੁਮਾਰ ਪਾਸੀ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਨਕਾਬਪੋਸ਼ ਵਿਅਕਤੀ ਸਕੂਲ ਦੀ ਕੰਧ ਟੱਪ ਕੇ ਸਕੂਲ ਦੇ ਅੰਦਰ ਦਾਖਲ ਹੋਏ ਅਤੇ ਸਕੂਲ ਵਿਚ ਕੰਮ ਕਰਦੇ ਸੇਵਾਦਾਰ ਨੂੰ ਰੱਸੀਆਂ ਦੇ ਨਾਲ ਬੰਨ੍ਹ ਕੇ ਇਕ ਬੁਲਟ ਮੋਟਰਸਾਈਕਲ, ਕਾਰ, ਟਰੈਕਟਰ ਦੀਆਂ ਬੈਟਰੀਆਂ, ਦੋ ਐੱਲ.ਈ.ਡੀ, ਇਕ ਬੈਟਰੀ ਇਨਵੈਟਰ, ਇਕ ਮੋਬਾਈਲ, ਇਕ ਪੱਖਾ, 3000 ਦੀ ਨਕਦ ਰਾਸ਼ੀ ਚੋਰੀ ਕਰਕੇ ਫਰਾਰ ਹੋ ਗਏ। ਤਿੰਨੇ ਨਕਾਬਪੋਸ਼ ਵਿਅਕਤੀ ਸੀ.ਸੀ.ਟੀ.ਵੀ ਕੈਮਰੇ ਵਿਚ ਵੀ ਕੈਦ ਹੋਏ ਹਨ। ਚੋਰੀ ਦੀ ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਥਾਣਾ ਖੇਮਕਰਨ ਦੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ। ਇਸ ਸਬੰਧੀ ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕਵਲਜੀਤ ਰਾਏ ਨੇ ਦੱਸਿਆ ਇਸ ਹੋਈ ਘਟਨਾ ’ਤੇ ਪੁਲਸ ਪਾਰਟੀ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ, ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।