ਫਤਹਿਗੜ੍ਹ ਸਾਹਿਬ ਦੀ ਖੁਸ਼ਮਨ ਚੀਮਾ ਨੇ ਵਧਾਇਆ ਮਾਣ/ ਯੂਨਾਈਟਿਡ ਕੋਲਕਾਤਾ ਫੁੱਟਬਾਲ ਕਲੱਬ ਲਈ ਹੋਈ ਚੋਣ/ ਫੁੱਟਬਾਲ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ

0
1

ਫਤਹਿਗੜ੍ਹ ਸਾਹਿਬ ਦੇ ਪਿੰਡ ਚਰਨਾਥਲ ਨਾਲ ਸਬੰਧਤ ਖਿਡਾਰਨ ਖੁਸਮਨ ਕੌਰ ਚੀਮਾ ਨੇ ਆਪਣੀਆਂ ਖੇਡ ਪ੍ਰਾਪਤੀਆਂ ਨਾਲ ਜਿਲ੍ਹੇ ਦਾ ਮਾਣ ਵਧਾਇਆ ਹੈ। ਖੁਸ਼ਮਨ ਕੌਰ ਚੀਮਾ ਦੀ ਚੋਣ ਦੇਸ਼ ਦੇ ਨਾਮਵਰ ਯੂਨਾਈਟਿਡ ਕੋਲਕਾਤਾ ਫੁੱਟਬਾਲ ਕਲੱਬ ਲਈ ਹੋਈ ਹੈ। ਇਸੇ ਨੂੰ ਲੈ ਕੇ ਬਾਬਾ ਫਤਹਿ ਸਿੰਘ ਫੁੱਟਬਾਲ ਕਲੱਗ ਫਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਖੁਸ਼ਮਨ ਕੌਰ ਚੀਮਾ ਨੂੰ ਉਸ ਦੀਆਂ ਇਸ ਪ੍ਰਾਪਤੀ ਬਦਲੇ ਸਨਮਾਨਤ ਕੀਤਾ ਗਿਆ ਹੈ।
ਇਸ ਨੂੰ ਲੈ ਕੇ ਜਥੇਬੰਦੀ ਦੀ ਪਿੰਡ ਤਲਾਣੀਆਂ ਵਿਖੇ ਪ੍ਰਧਾਨ ਕਰਮਜੀਤ ਬੱਬੂ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ।  ਮੀਟਿੰਗ ਵਿੱਚ ਕਲੱਬ ਦੇ ਸੰਸਥਾਪਕ ਐਨ.ਆਰ.ਆਈ. ਜੋਗਾ ਸਿੰਘ ਬਾਠ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਖਿਡਾਰਨ ਖੁਸ਼ਮਨ ਕੌਰ ਚੀਮਾ ਨੂੰ ਉਸ ਦੀ ਵੱਡੀ ਪ੍ਰਾਪਤੀ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਦੱਸਣਯੋਗ ਹੈ ਕਿ ਖੁਸ਼ਮਨ ਕੌਰ ਪਹਿਲਾਂ ਵੀ ਸੱਤ ਵਾਰ ਨੈਸ਼ਨਲ ਸਕੂਲ ਖੇਡਾਂ ਵਿੱਚ ਆਪਣੀ ਖੇਡ ਦਾ ਲੋਹਾ ਮਨਵਾ ਚੁੱਕੀ ਹੈ। ਉਸ ਦੀ ਇਸ ਸਫਲਤਾ ਨਾਲ ਨਾ ਸਿਰਫ਼ ਫ਼ਤਿਹਗੜ੍ਹ ਸਾਹਿਬ, ਸਗੋਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਹੋਇਆ ਹੈ। ਇਸ ਮੌਕੇ ਕਲੱਬ ਨੂੰ ਲਗਾਤਾਰ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ ਯਾਦਵਿੰਦਰ ਭੰਗੂ (ਮਾਰਕਿਟ ਕਮੇਟੀ ਅਮਲੋਹ),ਰਾਜੇਸ਼ ਅਰੋੜਾ (ਕੈਨੇਡਾ),ਮਨਪ੍ਰੀਤ ਜੋਨੀ (ਤਲਾਣੀਆਂ) ਸਨ।
ਐਨ.ਆਰ.ਆਈ. ਜੋਗਾ ਸਿੰਘ ਬਾਠ ਨੇ ਖੁਸ਼ਮਨ ਦੀ ਉਪਲਬਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖਿਡਾਰੀ ਬਾਕੀ ਨੌਜਵਾਨਾਂ ਲਈ ਰਾਹ ਦਸੇਰਾ ਬਣਦੇ ਹਨ। ਉਨ੍ਹਾਂ ਕਲੱਬ ਦੇ ਕੋਚਾਂ ਨੂੰ ਹੋਰ ਮਿਹਨਤ ਕਰਨ ਦੀ ਅਪੀਲ ਕੀਤੀ ਤਾਂ ਜੋ ਇਲਾਕੇ ਦੇ ਵੱਧ ਤੋਂ ਵੱਧ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਅਕੈਡਮੀਆਂ ਵਿੱਚ ਸਲੈਕਟ ਹੋ ਸਕਣ। ਉਨ੍ਹਾਂ ਭਵਿੱਖ ਵਿੱਚ ਵੀ ਕਲੱਬ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here