ਫਰੀਦਕੋਟ ’ਚ ਆਟੋ ਤੇ ਮੋਟਰ ਸਾਇਕਲ ਵਿਚਾਲੇ ਹਾਦਸਾ/ ਤੇਜ਼ ਰਫਤਾਰ ਮੋਟਰ ਸਾਇਕਲ ਦੀ ਆਟੋ ਨਾਲ ਟੱਕਰ/ ਤਿੰਨ ਨੌਜਵਾਨਾਂ ਦੇ ਲੱਗੀਆਂ ਸੱਟਾਂ, ਪੁਲਿਸ ਕਰ ਰਹੀ ਜਾਂਚ

0
1

ਫਰੀਦਕੋਟ ਦੇ ਕੋਟਕਪੂਰਾ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਤਿੰਨ ਮੋਟਰ ਸਾਇਕਲ ਸਵਾਰਾਂ ਵੱਲੋਂ ਆਟੋ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹੈ। ਹਾਦਸੇ ਵਿਚ ਇੱਕ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦਕਿ ਇੱਕ ਹੋਰ ਦੀ ਲੱਤ ਟੁੱਟ ਗਈ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਿੰਨ ਨੌਜਵਾਨ ਫਰੀਦਕੋਟ ਦੇ ਪਿੰਡ ਟਹਿਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਕੋਟਕਪੂਰਾ ਤੋਂ ਬਾਈਕ ਤੇ ਸਵਾਰ ਤਿੰਨ ਲੜਕੇ ਕਾਫੀ ਤੇਜ਼ ਰਫਤਾਰ ਨਾਲ ਆ ਰਹੇ ਸੀ ਅਤੇ ਜਦੋਂ ਮਾਈ ਗੋਦੜੀ ਸਾਹਿਬ ਇਲਾਕੇ ਵਿੱਚ ਪੁੱਜੇ ਤਾਂ ਗਲੀ ਵਿੱਚੋਂ ਅਚਾਨਕ ਇੱਕ ਆਟੋ ਨਿਕਲ ਕੇ ਸੜਕ ਤੇ ਆ ਗਿਆ ਜਿਸ ਤੋਂ ਬਾਅਦ ਬਾਈਕ ਕੰਟਰੋਲ ਨਾ ਹੋਈ ਅਤੇ ਤੇਜ਼ ਰਫਤਾਰ ਨਾਲ ਆਟੋ ਦੇ ਵਿੱਚ ਵੱਜੀ ਜਿਸ ਤੇ ਚਲਦੇ ਬਾਇਕ ਤੇ ਸਵਾਰ ਤਿੰਨੇ ਨੌਜਵਾਨ ਹੇਠਾ ਡਿੱਗ ਪਏ।
ਇਸ ਹਾਦਸੇ ਵਿਚਇੱਕ ਲੜਕੇ ਦਾ ਸਿਰ ਸੜਕ ਨਾਲ ਵੱਜਾ ਅਤੇ ਉਸਦੇ ਸਿਰ ਤੇ ਗੰਭੀਰ ਸੱਟ ਵੱਜੀ ਜਿਸ ਤੇ ਚਲਦੇ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਇੱਕ ਲੜਕਾ ਜਿਸ ਦੀ ਲੱਤ ਟੁੱਟ ਗਈ ਪਰ ਤੀਜੇ ਲੜਕੇ ਦਾ ਸੱਟ ਤੋਂ ਬਚਾਅ ਹੋ ਗਿਆ। ਤਿੰਨੇਂ ਲੜਕੇ ਫਰੀਦਕੋਟ ਦੇ ਪਿੰਡ ਟਹਿਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜੋ ਕੋਟਕਪੂਰਾ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ। ਆਸ ਪਾਸ ਦੇ ਲੋਕਾਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਮਦਦ ਕੀਤੀ ਅਤੇ ਐਮਬੂਲੈਂਸ ਨੂੰ ਵੀ ਕਾਲ ਕੀਤੀ ਪਰ ਕਾਫੀ ਸਮਾਂ ਉਡੀਕਣ ਤੋਂ ਬਾਅਦ ਵੀ ਜਦ ਐਬੂਲੈਂਸ ਨਾ ਪੁੱਜੀ ਤਾਂ ਲੋਕਾਂ ਵੱਲੋਂ ਆਪਣੀ ਨਿੱਜੀ ਗੱਡੀ ਵਿੱਚ ਜ਼ਖਮੀਆਂ ਨੂੰ ਬਿਠਾ ਕੇ ਮੈਡੀਕਲ ਹਸਪਤਾਲ ਵਿੱਚ ਪਹੁੰਚਾਇਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here