ਮੋਗਾ ’ਚ ਵਿਆਹੁਤਾ ਨਾਲ ਬੂਰੀ ਤਰ੍ਹਾਂ ਕੁੱਟਮਾਰ/ ਨਾਜਾਇਜ਼ ਸਬੰਧਾਂ ਤੋਂ ਰੋਕਣ ’ਤੇ ਕੀਤਾ ਹਮਲਾ/ ਪੀੜਤਾ ਹਸਪਤਾਲ ਚ ਦਾਖਲ, ਪੁਲਿਸ ਕਰ ਰਹੀ ਜਾਂਚ

0
1

ਮੋਗਾ ਦੇ ਪਿੰਡ ਘੋਲੀਆ ਖੁਰਦ ਵਿਖੇ ਇਕ ਪਤੀ ਵੱਲੋਂ ਆਪਣੀ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਪੀੜਤਾਂ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ। ਪੀੜਤਾਂ ਦੇ ਦੱਸਣ ਮੁਤਾਬਕ ਉਸ ਦੇ ਪਤੀ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਤੋਂ ਰੋਕਣ ਉਤੇ ਉਸ ਨਾਲ ਲੋਹੇ ਦੇ ਪਾਈਪ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੀੜਤਾਂ ਨੂੰ ਹਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੀੜਤਾ ਦੇ ਦੱਸਣ ਮੁਤਾਬਕ ਪਤੀ ਦੇ ਨਾਜਾਇਜ਼ ਸਬੰਧ ਸਨ, ਜਿਸ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਤੀ ਨੇ ਉਸਨੂੰ ਬੇਰਹਿਮੀ ਨਾਲ ਕੁੱਟਿਆ। ਪਤੀ ਨੇ ਘਰ ਅੰਦਰ ਬੰਦ ਕਰ ਕੇ ਲੋਹੇ ਦੀ ਰਾਡ ਨਾਲ ਐਨੀ ਬੂਰੀ ਤਰ੍ਹਾਂ ਕੁੱਟਿਆ ਕਿ ਉਹ ਦੋ ਦਿਨ ਬੇਹੋਸ਼ ਰਹੀ। ਲੜਕੀ ਦੇ ਪਤੀ ਨੇ ਅਮਨਦੀਪ ਕੌਰ ਦੀ ਮਾਂ ਨੂੰ ਫੋਨ ਕੀਤਾ ਅਤੇ ਉਸਨੂੰ ਆਪਣੀ ਧੀ ਨੂੰ ਲੈ ਜਾਣ ਲਈ ਕਿਹਾ। ਪੀੜਤਾ ਦੀ  ਮਾਂ ਰਾਤ 11 ਵਜੇ ਪਿੰਡ ਘੋਲੀਆ ਖੁਰਦ ਪਹੁੰਚੀ ਅਤੇ ਕੁਝ ਲੋਕਾਂ ਦੀ ਮਦਦ ਨਾਲ ਆਪਣੀ ਧੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਪੀੜਤਾ ਦੇ ਬਿਆਨ ਵੀ ਲੈ ਰਹੀ ਹੈ ਅਤੇ ਅਗਲੀ ਕਾਰਵਾਈ ਕਰ ਰਹੀ ਹੈ। ਪੀੜਤ ਅਮਨ ਅਤੇ ਉਸਦੀ ਮਾਂ ਨੇ ਦੱਸਿਆ ਕਿ ਲੜਕੀ ਦਾ ਵਿਆਹ 2015 ਵਿੱਚ ਹੋਇਆ ਸੀ, ਅਤੇ ਉਸਦਾ ਪਤੀ ਜਗਤਾਰ ਸਿੰਘ ਕਿਸਾਨ ਵਜੋਂ ਕੰਮ ਕਰਦਾ ਹੈ। ਅਮਨ ਨੇ ਕਿਹਾ ਕਿ ਉਸਨੂੰ ਹਮੇਸ਼ਾ ਆਪਣੇ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧਾਂ ‘ਤੇ ਇਤਰਾਜ਼ ਸੀ। ਉਸਨੇ ਪਹਿਲਾਂ ਉਸਨੂੰ ਕੁੱਟਿਆ ਸੀ। ਉਸਦੇ ਦੋ ਬੱਚੇ ਹਨ, ਇੱਕ ਦਸ ਸਾਲ ਦਾ ਪੁੱਤਰ। ਅਤੇ ਦੂਜਾ ਪੰਜ ਸਾਲ ਦਾ ਹੈ। ਕੱਲ੍ਹ ਰਾਤ ਜਦੋਂ ਮੈਂ ਆਪਣੇ ਪਤੀ ਨੂੰ ਰੋਕਿਆ, ਤਾਂ ਉਸਨੇ ਮੈਨੂੰ ਡੰਡੇ ਅਤੇ ਰਾਡ ਨਾਲ ਕੁੱਟਿਆ, ਅਤੇ ਮੈਂ ਪੂਰੀ ਤਰ੍ਹਾਂ ਬੇਹੋਸ਼ ਹੋ ਗਈ।
ਅਮਨ ਦੀ ਮਾਂ ਨੇ ਕਿਹਾ ਕਿ ਮੇਰੇ ਜਵਾਈ ਨੇ ਮੈਨੂੰ ਫ਼ੋਨ ਕੀਤਾ ਅਤੇ ਮੈਂ ਲੁਧਿਆਣਾ ਤੋਂ ਪਹੁੰਚੀ ਅਤੇ ਆਪਣੀ ਧੀ ਨੂੰ ਸਵੇਰੇ 2 ਵਜੇ ਦੇ ਕਰੀਬ ਹਸਪਤਾਲ ਲੈ ਆਈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਕੁੜੀ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਹੈ। ਪੁਲਿਸ ਨੇ ਉਸਦਾ ਬਿਆਨ ਲੈ ਲਿਆ ਹੈ, ਅਤੇ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ।” ਜਾਂਚ ਅਧਿਕਾਰੀ ਨੇ ਕਿਹਾ ਕਿ ਪੀੜਤ ਦਾ ਬਿਆਨ ਲੈ ਲਿਆ ਗਿਆ ਹੈ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਕੁੜੀ ਦੇ ਪਤੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

LEAVE A REPLY

Please enter your comment!
Please enter your name here