ਪੰਜਾਬ ਸਰਕਾਰ ਵੱਲੋਂ ਦਰਜ-4 ਮੁਲਾਜ਼ਮਾਂ ਨੂੰ ਰਾਹਤ/ ਕਣਕ ਖਰੀਦ ਲਈ ਵਿਆਜ਼-ਮੁਕਤ ਕਰਜ਼ ਦਾ ਐਲਾਨ/ ਆਸਾਨ ਕਿਸ਼ਤਾਂ ’ਚ ਕਰ ਸਕਣਗੇ ਵਾਪਸੀ

0
2

ਪੰਜਾਬ ਸਰਕਾਰ ਨੇ ਆਪਣੇ ਦਰਜਾ-4 ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਕਣਕ ਖਰੀਦਣ ਲਈ ਬਿਨਾਂ ਵਿਆਜ ਤੋਂ ਕਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ 15 ਕਰੋੜ ਰਾਖਵੇਂ ਰੱਖੇ ਗਏ ਨੇ, ਜਿਨ੍ਹਾਂ ਵਿਚੋਂ ਪ੍ਰਤੀ ਮੁਲਾਜ਼ਮ 10370 ਰੁਪਏ ਕਣਕ ਖਰੀਦਣ ਲਈ ਲੈ ਸਕਦਾ ਹੈ। ਮੁਲਾਜਮਾਂ ਨੂੰ ਇਹ ਰਕਮ ਅਸਾਨ ਕਿਸ਼ਤਾਂ ਵਿਚ ਵਾਪਸ ਕਰਨੀ ਹੋਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਵਚਨਵੱਧ ਹੈ, ਜਿਸ ਦੇ ਚਲਦਿਆਂ ਸਰਕਾਰ ਨੇ ਮੁਲਾਜ਼ਮਾਂ ਨੂੰ ਕਣਕ ਖਰੀਦਣ ਲਈ ਇਹ ਫੰਡ ਜਾਰੀ ਕੀਤਾ ਹੈ।
ਇਸ ਫੈਸਲੇ ਦਾ ਐਲਾਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗਰੁੱਪ-ਡੀ ਮੁਲਾਜ਼ਮਾਂ ਨੂੰ ਖਾਸ ਤੌਰ ‘ਤੇ ਕਣਕ ਦੀ ਖਰੀਦ ਲਈ ਘੱਟੋ-ਘੱਟ 10,340 ਰੁਪਏ ਦੀ ਵਿਆਜ ਮੁਕਤ ਕਰਜ਼ਾ ਰਾਸ਼ੀ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।  ਇਹ ਵਿੱਤੀ ਸਹਾਇਤਾ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਔਸਤਨ ਚਾਰ ਕੁਇੰਟਲ ਕਣਕ ਦੀ ਖਪਤ ਦੇ ਤੈਅ ਮਾਪਦੰਡ ‘ਤੇ ਆਧਾਰਿਤ ਹੈ।

LEAVE A REPLY

Please enter your comment!
Please enter your name here