ਪੰਜਾਬ ਨੀਲ ਗਰਗ ਨੇ ਬਿਜਲੀ ਕੱਟ ਨੂੰ ਲੈ ਕੇ ਘੇਰੇ ਵਿਰੋਧੀ/ ਬਿਜਲੀ ਕੱਟ ਨੂੰ ਲੈ ਕੇ ਪੈ ਰਹੇ ਰੌਲੇ ’ਤੇ ਚੁੱਕੇ ਸਵਾਲ/ ਸੁਨੀਲ ਜਾਖੜ ਦਾ ਨਾਮ ਲੈ ਕੇ ਸਾਧਿਆ ਨਿਸ਼ਾਨਾ By admin - April 23, 2026 0 2 Facebook Twitter Pinterest WhatsApp ਆਮ ਆਦਮੀ ਪਾਰਟੀ ਨੇ ਦੋ ਘੰਟਿਆਂ ਦੇ ਬਿਜਲੀ ਕੱਟ ਨੂੰ ਲੈ ਕੇ ਹੋ ਰਹੇ ਸਿਆਸੀ ਹਮਲਿਆਂ ਦਾ ਮੋੜਵਾਂ ਜਵਾਬ ਦਿੱਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਬੁਲਾਰਾ ਨੀਲ ਗਰਗ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਦੋ ਘੰਟਿਆਂ ਦੇ ਬਿਜਲੀ ਕੱਟ ਨੂੰ ਲੈ ਕੇ ਹੋ-ਹੱਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਆਪਣੀਆਂ ਸਰਕਾਰਾਂ ਸਮੇਂ ਲੱਗਦੇ ਲੰਬੇ ਬਿਜਲੀ ਕੱਟਾਂ ਨੂੰ ਯਾਦ ਕਰ ਲੈਣਾ ਚਾਹੀਦਾ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨਾਲ ਜਾਖੜ ਦਾ ਨਾਮ ਲੈਂਦਿਆਂ ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਬਿਨਾਂ ਵਜ੍ਹਾਂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਕੁੱਝ ਵੀ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਫੇਰ ਲੈਣਾ ਚਾਹੀਦਾ ਹੈ।