ਪੰਜਾਬ ਲੰਬੀ ਹਲਕੇ ਦੇ ਲੋਕਾਂ ਨੂੰ ਮਿਲੇ ਚੇਅਰਮੈਨ ਧੀਰਾ ਖੁੱਡੀਆਂ/ ਘਰ-ਘਰ ਜਾ ਕੇ ਸੁਣ ਰਹੇ ਮੁਸ਼ਕਲਾਂ/ ਕਿਹਾ, ਪਾਰਟੀ ਦਾ ਹੁਕਮ ਹੋਇਆ ਤਾਂ ਲੜਾਂਗੇ ਚੋਣ By admin - October 2, 2026 0 1 Facebook Twitter Pinterest WhatsApp ਵੇਅਰਹਾਊਸਿੰਗ ਕਾਰਪੋਰੇਸ਼ਨ ਚੇਅਰਮੈਨ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਹਲਕੇ ਅੰਦਰ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਨੇ। ਉਨ੍ਹਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਖੁੱਡੀਆਂ ਨੇ ਕਿਹਾ ਕਿ ਉਹ ਪਾਰਟੀ ਦਾ ਹੁਕਮ ਮੰਨਦੇ ਹੋਏ ਘਰ ਘਰ ਜਾ ਕੇ ਵਿਧਾਨ ਸਭਾ ਹਲਕੇ ਲੰਬੀ ਦੇ ਲੋਕਾਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਜਿਨਾਂ ਲੋਕਾਂ ਨੂੰ ਇਹ ਸਹੂਲਤਾਂ ਪੂਰੀ ਤਰ੍ਹਾਂ ਅਜੇ ਨਹੀਂ ਮਿਲੀਆਂ ਉਹਨਾਂ ਨੂੰ ਸਹੂਲਤਾਂ ਦਵਾਉਣ ਵਿੱਚ ਮਦਦ ਵੀ ਕਰ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਮਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਮਾਣ ਰਹੇ ਹਨ ਤੇ ਹਰ ਘਰ ਨੂੰ ਲੱਖਾਂ ਰੁਪਇਆ ਦਾ ਫਾਇਦਾ ਹੋ ਰਿਹਾ ਹੈ। ਉਹਨਾਂ ਇੱਕ ਸਵਾਲ ਦੇ ਜਵਾਬ ਕਿਹਾ ਕਿ ਉਹ ਸਿਰਫ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਹੁਕਮ ਮੰਨਦੇ ਹੋਏ ਲੋਕ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਕਿਸੇ ਦੇ ਵੀ ਵਿਰੁੱਧ ਜਾ ਕੇ ਉਹ ਚੋਣ ਲੜਨ ਦਾ ਖਿਆਲ ਨਹੀਂ ਰੱਖਦੇ। ਉਹਨਾਂ ਕਿਹਾ ਕਿ ਅਜੇ ਤੱਕ ਕੋਈ ਚੋਣਾਂ ਸਬੰਧੀ ਗੱਲਬਾਤ ਨਹੀਂ ਸਿਰਫ ਲੋਕ ਸੇਵਾ ਪਾਰਟੀ ਦੇ ਹੁਕਮਾਂ ਅਨੁਸਾਰ ਕਰ ਰਹੇ ਹਨ। ਧੀਰਾ ਖੁੱਡੀਆਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਪਾਰਟੀ ਦਾ ਹੁਕਮ ਹੋਇਆ ਜਾਂ ਜਿਸ ਹਲਕੇ ਤੋਂ ਵੀ ਜੇਕਰ ਕੋਈ ਪਾਰਟੀ ਚੋਂ ਲੜਾਉਣ ਦੀ ਗੱਲ ਕਰਦੀ ਹੈ ਤਾਂ ਉਹ ਇਸ ਸਬੰਧੀ ਪਾਰਟੀ ਦੇ ਹੁਕਮਾਂ ਨੂੰ ਮੰਨਣ ਲਈ ਪਾਬੰਦ ਹੋਣਗੇ। ਉਹਨਾਂ ਪਿੰਡ ਸਿੰਘੇਵਾਲਾ ਵਿਖੇ ਲੋਕਾਂ ਨੂੰ ਘਰ ਘਰ ਜਾ ਕੇ ਸਰਕਾਰ ਦੀਆਂ ਪ੍ਰਾਪਤੀਆਂ ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ ਅਤੇ ਇਹ ਵੀ ਪਤਾ ਕੀਤਾ ਕਿ ਕੀ ਲੋਕ ਕਿੰਨਾ ਸਹੂਲਤਾਂ ਨੂੰ ਮਾਣ ਰਹੇ ਹਨ ਇਸ ਮੌਕੇ ਉਹਨਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਅਤੇ ਪਿੰਡ ਪੱਧਰ ਦੇ ਆਗੂ ਵੀ ਨਾਲ ਰਹੇ