ਫਰੀਦਕੋਟ ਪੁਲਿਸ ਹੱਥ ਲੱਗੀ ਨਸ਼ਿਆਂ ਨੂੰ ਲੈ ਕੇ ਵੱਡੀ ਕਾਮਯਾਬੀ/ ਇਕ ਕਿੱਲੋ 118 ਗਰਾਮ ਹੈਰੋਇਨ ਸਮੇਤ ਔਰਤ ਤੇ ਮਰਦ ਕਾਬੂ/ ਔਰਤ ਖਿਲਾਫ ਪਹਿਲਾਂ ਵੀ 3 ਮਾਮਲੇ ਦਰਜ

0
1

ਫ਼ਰੀਦਕੋਟ ਪੁਲਿਸ ਹੱਥ ਨਸ਼ਿਆਂ ਨੂੰ ਲੈ ਕੇ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਪਿੰਡ ਖਾਰਾ ਨੇੜਿਓਂ ਇਕ ਔਰਤ ਤੇ ਮਰਦ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਕਿੱਲੋ  118 ਗਰਾਮ ਹੈਰੋਇਨ, ਦੋ ਮੋਬਾਈਲ ਫੋਨ ਤੇ ਇਕ ਮੋਟਰ ਸਾਇਕਲ  ਬਰਾਮਦ ਕੀਤਾ ਹੈ। ਪੁਲਿਸ ਜਾਂਚ ਮੁਤਾਬਕ ਫੜੀ ਗਈ ਮਹਿਲਾ ਖਿਲਾਫ ਪਹਿਲਾਂ ਵੀ 3 ਮਾਮਲੇ ਦਰਜ ਹਨ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਜਾਰੀ ਕੀਤੇ ਕਾਰਵਾਈ ਦੇ ਵੇਰਵਿਆ ਮੁਤਾਬਿਕ 02-10-2026 ਨੂੰ ਦਰਸ਼ਨ ਸਿੰਘ 729/ਫ਼ਰੀਦਕੋਟ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਖਾਰਾ ਵਿਖੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਨੇੜੇ ਬੰਦ ਪੈਟਰੋਲ ਪੰਪ, ਪਿੰਡ ਖਾਰਾ ਵਿਖੇ ਇੱਕ ਮੋਟਰਸਾਈਕਲ ਕੋਲ ਖੜ੍ਹੇ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ। ਸੀਨੀਅਰ ਅਧਿਕਾਰੀਆਂ ਦ ਤਲਾਸ਼ੀ ਦੋਸ਼ੀਆਨ ਪਾਸੋਂ ਉਨ੍ਹਾਂ ਪਾਸੋਂ 01 ਕਿਲੋ 118 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਮਾਰਕਾ ਸਪਲੈਡਰ, 02 ਮੋਬਾਇਲ ਫੋਨ ਬਰਾਮਦ ਹੋਈ ਬਰਾਮਦ ਹੋਏ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਾਜਨ ਕੁਮਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਪੰਜੇਕੇ ਉੱਤਰ, ਜ਼ਿਲ੍ਹਾ ਫ਼ਿਰੋਜ਼ਪੁਰ, ਉਮਰ ਕਰੀਬ 24 ਸਾਲ, ਰਾਜ ਕੌਰ ਉਰਫ਼ ਛਿੰਦਰ ਪਤਨੀ ਬਲਜੀਤ ਸਿੰਘ ਵਾਸੀ ਚੰਡੀਗੜ੍ਹ ਬਸਤੀ, ਲਾਧੂ ਕਾ ਮੰਡੀ, ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਵਿਅਕਤੀਆ ਵੱਲੋ ਇਹ ਹੈਰੋਇਨ ਦੀ ਖੇਪ ਜ਼ਿਲ੍ਹਾ ਫ਼ਾਜ਼ਿਲਕਾ/ ਫਿਰੋਜਪੁਰ ਤੋ ਲਿਆ ਕੇ ਅੱਗੇ ਪੂਰੇ ਪੰਜਾਬ ਅੰਦਰ ਸਪਲਾਈ ਕੀਤੀ ਜਾਣੀ ਸੀ। ਰਾਜ ਕੌਰ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਐਨ.ਡੀ.ਪੀ ਐਸ ਐਕਟ ਦੀਆ ਧਾਰਾਵਾ ਤਹਿਤ 03 ਮੁੱਕਦਮੇ ਦਰਜ ਹੋਣ ਕਾਰਨ ਕੁਝ ਸਮਾ ਪਹਿਲਾ ਜੇਲ ਵਿੱਚੋ ਬਾਹਰ ਆਈ ਸੀ।

LEAVE A REPLY

Please enter your comment!
Please enter your name here