ਲਾਰੈਂਸ ਬਿਸ਼ਨੋਈ ’ਤੇ ਡਾਕੂਮੈਂਟਰੀ ਦਾ ਭਾਜਪਾ ਵੱਲੋਂ ਵਿਰੋਧ/ ਡੀਆਈਜੀ ਨੂੰ ਮੰਗ ਪੱਤਰ, ਤੁਰੰਤ ਬੈਨ ਦੀ ਕੀਤੀ ਮੰਗ/ ਨੌਜਵਾਨਾਂ ‘ਤੇ ਗਲਤ ਅਸਰ ਦਾ ਖ਼ਤਰਾ ਜਤਾਇਆ

0
1

ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਬਣ ਰਹੀ ਡਾਕੂਮੈਂਟਰੀ ਦਾ ਮੁੱਦਾ ਗਰਮਾ ਗਿਆ ਹੈ। ਭਾਜਪਾ ਨੇ ਡੀਆਈਜੀ ਬਾਰਡਰ ਨੂੰ ਮੰਗ ਪੱਤਰਰ ਦੇ ਕੇ ਡਾਕੂਮੈਂਟਰੀ ਉਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ।  ਇਸ ਸਬੰਧੀ ਪ੍ਰੈਸ ਵਾਰਤਾ ਦੌਰਾਨ ਕੁਲਬੀਰ ਸਿੰਘ ਉਰਫ ਆਸ਼ੂ ਅੰਬਾ ਸਟੇਟ ਸਕੱਤਰ ਭਾਜਪਾ ਯੂਥ ਵਿੰਗ ਪੰਜਾਬ ਨੇ ਦੱਸਿਆ ਕਿ ਇਹ ਡਾਕੂਮੈਂਟਰੀ ਸਮਾਜ ‘ਤੇ ਗਲਤ ਪ੍ਰਭਾਵ ਪਾ ਸਕਦੀ ਹੈ, ਇਸ ਲਈ ਇਸਨੂੰ ਤੁਰੰਤ ਬੈਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡੀਆਈਜੀ ਸਾਹਿਬ ਨਾਲ ਨਿੱਜੀ ਕਾਰਨਾਂ ਕਰਕੇ ਮੁਲਾਕਾਤ ਨਹੀਂ ਹੋ ਸਕੀ, ਜਿਸ ਕਰਕੇ ਮੰਗ ਪੱਤਰ ਈਮੇਲ ਰਾਹੀਂ ਭੇਜਿਆ ਗਿਆ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਅੱਗੇ ਵੀ ਹਰ ਪੱਧਰ ‘ਤੇ ਲੜਾਈ ਲੜਨ ਲਈ ਤਿਆਰ ਹਨ। ਕੁਲਬੀਰ ਸਿੰਘ ਆਸ਼ੂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਇੱਕ ਪ੍ਰਸਿੱਧ ਗੈਂਗਸਟਰ ਹੈ ਅਤੇ ਜੇ ਉਸ ‘ਤੇ ਫਿਲਮ ਜਾਂ ਵੈਬ ਸੀਰੀਜ਼ ਬਣਦੀ ਹੈ, ਤਾਂ ਕਿਤੇ ਨਾ ਕਿਤੇ ਉਸਨੂੰ ਹੀਰੋ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਇਸ ਨਾਲ ਪੰਜਾਬ ਦੇ ਨੌਜਵਾਨ ਗਲਤ ਰਾਹ ‘ਤੇ ਚੱਲ ਸਕਦੇ ਹਨ ਅਤੇ ਹਥਿਆਰਾਂ ਵੱਲ ਆਕਰਸ਼ਿਤ ਹੋ ਸਕਦੇ ਹਨ। ਉਨ੍ਹਾਂ ਚਿੰਤਾ ਜਤਾਈ ਕਿ ਪੰਜਾਬ ਪਹਿਲਾਂ ਹੀ ਗੈਂਗਵਾਰ, ਫਿਰੌਤੀਆਂ ਅਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਨਾਲ ਜੂਝ ਰਿਹਾ ਹੈ।
ਉਨ੍ਹਾਂ ਹੋਰ ਕਿਹਾ ਕਿ ਹਾਲ ਹੀ ਵਿੱਚ ਜਾਰੀ ਹੋਏ ਟੀਜ਼ਰ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਕੰਟੈਂਟ ਨੌਜਵਾਨਾਂ ਦੀ ਸੋਚ ‘ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਇਸ ਲਈ ਸਰਕਾਰ ਨੂੰ ਤੁਰੰਤ ਹਸਤਖੇਪ ਕਰਦੇ ਹੋਏ ਇਸ ਡਾਕੂਮੈਂਟਰੀ ‘ਤੇ ਰੋਕ ਲਗਾਉਣੀ ਚਾਹੀਦੀ ਹੈ। ਆਸ਼ੂ ਅੰਬਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਸਭ ਤੋਂ ਪਹਿਲਾਂ ਹੈ ਅਤੇ ਕਿਸੇ ਵੀ ਭੜਕਾਊ ਸਮੱਗਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਮੇਂ ਸਿਰ ਕਾਰਵਾਈ ਨਾ ਹੋਈ, ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ  ਦਰਵਾਜ਼ਾ ਖੜਕਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ।

LEAVE A REPLY

Please enter your comment!
Please enter your name here