ਪੰਜਾਬ ਸਰਕਾਰ ’ਤੇ ਵਰ੍ਹੇ ਪ੍ਰਗਟ ਸਿੰਘ/ ਖਜ਼ਾਨਾ ਗੈਰ-ਪੰਜਾਬੀਆਂ ਨੂੰ ਲੁਟਾਉਣ ਦੇ ਇਲਜ਼ਾਮ/ ਕਿਹਾ, ਨਫਰਤ ਦੀ ਸਿਆਸਤ ਪਸੰਦ ਨਹੀਂ ਕਰਦੇ ਪੰਜਾਬੀ

0
3

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਮਿਲੀ ਜ਼ਿੰਮੇਵਾਰੀ ਲਈ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਕਦੇ ਪਸੰਦ ਨਹੀਂ ਕੀਤਾ ਅਤੇ ਹੁਣ ਵੀ ਧਾੜਵੀਆਂ ਵਾਂਗ ਵਿਚਰ ਰਹੇ ਲੋਕਾਂ ਨੂੰ ਪੰਜਾਬੀ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਅਤੇ ਸਕਾਰਾਤਮਕ ਏਜੰਡੇ ਨੂੰ ਲੈ ਕੇ ਅੱਗੇ ਵਧਣਗੇ ਪੰਜਾਬ ਸਰਕਾਰ ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਬਾਹਰੀ ਲੋਕਾਂ ਵੱਲੋਂ ਸਰਕਾਰੀ ਜਾਇਦਾਦਾਂ ਉਤੇ ਕਬਜ਼ੇ ਕੀਤੇ ਜਾ ਰਹੇ ਨੇ ਅਤੇ ਖਜਾਨੇ ਨੂੰ ਲੁੱਟਿਆ ਜਾ ਰਿਹਾ ਹੈ। ਇਸ ਲਈ ਹਰ ਪੰਜਾਬੀ ਨੂੰ ਇਸ ਲੁੱਟ ਖਿਲਾਫ ਖੜੇ ਹੋਣਾ ਚਾਹੀਦਾ ਹੈ।

LEAVE A REPLY

Please enter your comment!
Please enter your name here