ਬੇਅਦਬੀ ਕਾਨੂੰਨ ਨੂੰ ਲੈ ਕੇ ਬੋਲੇ ਗਿਆਨੀ ਰਘਬੀਰ ਸਿੰਘ/ ਕਾਨੂੰਨ ਦਾ ਨੋਟੀਫੀਕੇਸ਼ਨ ਜਾਰੀ ਕਰਨ ਦਾ ਸਵਾਗਤ/ ਸਰਕਾਰ ਦੇ ਕਦਮ ਦੀ ਭਰਵੀਂ ਸ਼ਲਾਘਾ

0
1

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬੇਅਦਬੀ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਾਲ 2015 ਤੋਂ ਬੇਅਦਬੀਆਂ ਦੇ ਦੌਰ ਸ਼ੁਰੂ ਹੋਇਆ ਸੀ, ਜਿਸ ਦੇ ਤਹਿਤ ਸੈਂਕੜੇ ਵਾਰ ਬੇਅਦਬੀਆਂ ਹੋ ਚੁੱਕੀਆਂ ਸੀ ਪਰ ਸਖਤ ਕਾਨੂੰਨ ਨਾ ਹੋਣ ਕਾਰਨ ਦੋਸ਼ੀਆਂ ਖਿਲਾਫ ਪੁਖਤਾ ਕਾਰਵਾਈ ਨਹੀਂ ਸੀ ਹੋ ਰਹੀ ਪਰ ਹੁਣ ਬੇਅਦਬੀ ਬਾਰੇ ਸਖਤ ਕਾਨੂੰਨ ਬਣਨ ਨਾਲ ਜਿੱਥੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣ ਲੱਗੇਗੀ ਉੱਥੇ ਹੀ ਸ਼ਰਾਰਤੀਆਂ ਦੇ ਦਿਲਾਂ ਅੰਦਰ ਕਾਨੂੰਨ ਦਾ ਡਰ ਵੀ ਪੈਦਾ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਾਨੂੰਨ ਨੂੰ ਲੈ ਕੇ ਸੱਦੇ ਗਈ ਵਿਧਾਨ ਸਭਾ ਸੈਸ਼ਨ ਵਿਚ ਧਾਰਮਿਕ ਹਸਤੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸੰਸਦ ਅੰਦਰ ਸਪੀਕਰ ਅਤੇ ਮੰਤਰੀਆਂ ਦੀ ਇਸ ਮੁੱਦੇ ਬਾਰੇ ਪਹੁੰਚ ਕਾਫੀ ਵਧੀਆਂ ਰਹੀ, ਜਿਸ ਦੇ ਚਲਦਿਆਂ ਇਹ ਬਿੱਲ ਕਾਨੂੰਨ ਬਣ ਕੇ ਲਾਗੂ ਹੋ ਸਕਿਆ ਹੈ।

LEAVE A REPLY

Please enter your comment!
Please enter your name here