ਪੰਜਾਬ ਕੇਂਦਰ ਵੱਲੋਂ ਪੰਜਾਬ ਨੂੰ ਕਣਕ ਖਰੀਦਣ ’ਚ ਛੋਟ/ ਕਣਕ ਦੀ ਖਰੀਦ ’ਤੇ ਤੈਅ ਮਾਪਦੰਡਾਂ ’ਚ ਢਿੱਲ/ 70 ਫੀਸਦੀ ਬਦਰੰਗ ਕਣਕ ਨੂੰ ਛੋਟ, ਖਰੀਦ ’ਚ ਤੇਜ਼ੀ By admin - April 18, 2026 0 1 Facebook Twitter Pinterest WhatsApp ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਦੀ ਛੋਟ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਹਰਿਆਣਾ ਵਾਂਗ ਪੰਜਾਬ ਨੂੰ ਵੀ 6 ਫੀਸਦੀ ਤੋਂ 15 ਫੀਸਦੀ ਕੋਟੇ ਦੀ ਰਾਹਤ ਦਿੱਤੀ ਹੈ। ਇਸ ਤੋਂ ਇਲਾਵਾ ਕਣਕ ਦੇ ਰੰਗ ਵਿਚ 70 ਫੀਸਦੀ ਤਕ ਦੀ ਛੋਟ ਦੇ ਦਿੱਤੀ ਹੈ। ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਕਣਕ ਦੀ ਖਰੀਦ ਵਿਚ ਤੇਜ਼ੀ ਆਉਣ ਦੇ ਆਸਾਰ ਹੈ। ਜਾਣਕਾਰੀ ਅਨੁਸਾਰ ਸਰਕਾਰੀ ਖਰੀਦ ਏਜੰਸੀ ਐਫਸੀਆਈ ਕੋਲ ਇਸ ਦਾ ਪੱਤਰ ਜਾ ਚੁੱਕਿਆ ਹੈ। ਇਸ ਫੈਸਲੇ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਕੇਂਦਰ ਦੇ ਫੈਸਲੇ ਤੋਂ ਬਾਅਦ ਮੰਡੀਆਂ ਵਿਚ ਕਣਕ ਦੀ ਖਰੀਦ ਵਿਚ ਤੇਜ਼ੀ ਆ ਗਈ ਹੈ। ਕਿਸਾਨਾਂ ਤੇ ਆੜ੍ਹਤੀਆਂ ਨੇ ਰਾਹਤ ਲਈ ਕੇਂਦਰ ਦਾ ਧੰਨਵਾਦ ਕੀਤਾ ਹੈ। ਕੇਂਦਰ ਦੇ ਐਲਾਨ ਬਾਅਦ 80% ਤੱਕ ਬਦਰੰਗ ਕਣਕ ਖਰੀਦਣ ਦਾ ਰਾਹ ਪੱਧਰਾ ਹੋ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ। ਸਰਕਾਰ ਨੇ ਇਹ ਫੈਸਲਾ ਮੀਂਹ ਨਾਲ ਪ੍ਰਭਾਵਿਤ ਫਸਲ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਹੈ। ਸਰਕਾਰ ਨੇ ਨਿਰਧਾਰਿਤ ਮਾਪਦੰਡਾਂ ਵਿੱਚ ਛੋਟ ਦਿੱਤੀ ਗਈ ਹੈ, ਤਾਂ ਜੋ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾ ਸਕੇ। ਉਧਰ ਪੰਜਾਬ ਸਰਕਾਰ ਨੇ ਕਣਕ ਦੀ ਨਿਰਵਿਘਣ ਖਰੀਦ ਲਈ ਕਮਰਕੱਸ ਲਈ ਹੈ। ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਤੇਜ਼ ਕਰਨ ਅਤੇ ਫਸਲ ਦੇ ਤੁਰੰਤ ਉੱਠਾਣ ਦੇ ਪ੍ਰਬੰਧ ਕੀਤੇ ਗਏ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪੂਰੀ ਕਣਕ ਦੀ ਖਰੀਦ ਲਈ ਰਾਜਸਥਾਨ ਦੀ ਤਰਜ ਉਤੇ ਕਣਕ ਦੀ ਖਰੀਦ ਮਾਪਦੰਡਾਂ ਵਿੱਚ ਛੋਟ ਮੰਗੀ ਸੀ, ਜੋ ਹੁਣ ਪੂਰੀ ਹੋ ਗਈ ਹੈ।