ਪੰਜਾਬ ਕਪੂਰਥਲਾ ਦੇ ਰਾਏਪੁਰ ਅਰਾਈਆ ’ਚ ਨੌਜਵਾਨ ਦੀ ਮੌਤ/ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ/ ਹਫਤੇ ਦੌਰਾਨ ਤੀਜੇ ਨੌਜਵਾਨ ਦੀ ਗਈ ਜਾਨ By admin - April 18, 2026 0 1 Facebook Twitter Pinterest WhatsApp ਕਪੂਰਥਲਾ ਜ਼ਿਲ੍ਹੇ ਅੰਦਰ ਨਸ਼ਿਆਂ ਕਾਰਨ ਮੌਤਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਥਾਣਾ ਢਿੱਲਵਾਂ ਦੇ ਪਿੰਡ ਰਾਏਪੁਰ ਅਰਾਈਆਂ ਤੋਂ ਸਾਹਮਣੇ ਆਈਆ ਹੈ, ਜਿੱਥੇ ਨਸ਼ਿਆਂ ਨੇ ਇਕ ਹੋਰ ਘਰ ਉਜਾਰ ਦਿੱਤਾ ਹੈ। ਇੱਥੇ ਇਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 32 ਸਾਲਾ ਸੈਮੂਅਲ ਉਰਫ ਸੰਨੀ ਪੁੱਤਰ ਅਬਦੁਲ ਵਜੋਂ ਹੋਈ ਹੈ। ਲੋਕਾਂ ਦੇ ਦੱਸਣ ਮੁਤਾਬਕ ਇਸ ਪਿੰਡ ਵਿਚ ਇਕ ਹਫਤੇ ਦੌਰਾਨ ਇਹ ਤੀਜੀ ਮੌਤ ਹੈ। ਇਕ ਹਫਤਾ ਪਹਿਲਾਂ ਵੀ ਦੋ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਨਸ਼ਿਆਂ ਖਿਲਾਫ ਕਾਰਵਾਈ ਮੰਗੀ ਹੈ। ਜਾਣਕਾਰੀ ਅਨੁਸਾਰ ਸੈਮੂਅਲ ਨਸ਼ੇ ਕਰਨ ਦਾ ਆਦੀ ਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਿੰਡ ਦੇ ਸਰਪੰਚ ਵਰਿੰਦਰ ਕੁਮਾਰ ਪਰਾਸ਼ਰ, ਸਟੀਫਨ ਕਾਲਾ ਅਤੇ ਹੋਰ ਮੋਹਤਬਰਾਂ ਨੇ ਦੱਸਿਆ ਕਿ ਬੀਤੀ 9 ਅਪ੍ਰੈਲ ਨੂੰ ਜਦੋਂ ਪਿੰਡ ਦੇ ਦੋ ਨੌਜਵਾਨਾਂ ਦੀ ਇੱਕੋ ਦਿਨ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਸੀ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਮ੍ਰਿਤਕ ਨੌਜਵਾਨ ਸੰਨੀ ਨੂੰ ਵੀ ਗਿਰਫਤਾਰ ਕੀਤਾ ਸੀ ਅਤੇ ਉਸਨੂੰ ਕਿਹਾ ਗਿਆ ਕਿਹਾ ਕਿ ਜੇਕਰ ਤੂੰ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਤੈਨੂੰ ਨਸ਼ਾ ਛਡਾਓ ਕੇਂਦਰ ਚ ਭਰਤੀ ਕਰਵਾ ਦਿੰਦੇ ਹਾਂ ਅਤੇ ਉਸ ਨੂੰ ਛੱਡ ਦਿੱਤਾ ਪਰੰਤੂ ਉਕਤ ਨੌਜਵਾਨ ਘਰੋਂ ਡਰਦਾ ਭੱਜ ਗਿਆ ਅਤੇ ਆਪਣੀ ਭੈਣ ਕੋਲ ਪਿੰਡ ਬਾਗੜੀਆਂ ਚਲਿਆ ਗਿਆ ਜਿੱਥੇ ਕਿ ਅੱਜ ਉਸ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਦੀ ਖਬਰ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।