ਸੰਗਰੂਰ ’ਚ ਮੋਟਰ ਸਾਈਕਲ ਬੱਸ ਟੱਕਰ ’ਚ ਮੌਤ/ ਹਾਦਸਾ ਦਾ ਕਾਰਨ ਬਣਿਆ ਅਣਅਧਿਕਾਰਤ ਕੱਟ/ ਅਚਾਨਕ ਬੱਸ ਅੱਗੇ ਆਇਆ ਮੋਟਰ ਸਾਇਕਲ

0
1

ਭਵਾਨੀਗੜ੍ਹ ਦੇ ਪਿੰਡ ਰੋਸ਼ਨਵਾਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਾਸੀ ਪਿੰਡ ਘਮੰਡ ਸਿੰਘ ਵਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਸਵੇਰ ਵੇਲੇ ਬਠਿੰਡਾ ਚੰਡੀਗੜ੍ਹ ਤੇ ਬਣੇ ਅਣਅਧਿਕਾਰਤ ਕੱਟ ਤੋਂ ਮੁੜ ਰਿਹਾ ਸੀ ਕਿ ਅਚਾਨਕ ਤੇਜ਼ ਰਫਤਾਰ ਬੱਸ ਦੇ ਅੱਗੇ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੋਕਾਂ ਦੇ ਦੱਸਣ ਮੁਤਾਬਕ ਇਹ ਹਾਦਸਾ ਮੋਟਰ ਸਾਇਕਲ ਦੀ ਕਾਹਲੀ ਕਾਰਨ ਵਾਪਰਿਆ ਹੈ ਅਤੇ ਥੋੜੀ ਜਿਹੀ ਅਣਗਹਿਲੀ ਨੇ 60 ਸਾਲਾ ਬਜ਼ੁਰਗ ਦੀ ਜਾਨ ਚਲੇ ਗਈ ਹੈ। ਲੋਕਾਂ ਨੇ ਐਨਐਚਏਆਈ ਤੋਂ ਅਣਧਿਕਾਰਤ ਕੱਟਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here