
ਪ੍ਰਤਾਪ ਸਿੰਘ ਬਾਜਵਾ ਅੱਜ ਗੁਰਦਾਸਪੁਰ ਦੇ ਕਾਦੀਆਂ ਹਲਕੇ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕੇ ਅੰਦਰ ਕਾਂਗਰਸ ਸ਼ਾਨ ਨਾਲ ਜਿੱਤੇਗੀ। ਆਪ ਵਿਧਾਇਕ ਦਿਆਲਪੁਰ ਦੇ ਸਰਪੰਚਾਂ ਨੂੰ ਇਨਾਮ ਦੇਣ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਨੇ 4 ਸਾਲਾਂ ਵਿਚ ਚੁਆਨੀ ਨਹੀਂ ਦਿੱਤੀ, ਉਹ ਹੁਣ ਕੀ ਦੇ ਦੇਣਗੇ।
ਦੱਸਣਯੋਗ ਐ ਕਿ ਆਪ ਵਿਧਾਇਕ ਦਿਆਲਪੁਰ ਨੇ ਸਰਪੰਚਾਂ ਨੂੰ ਪੰਚਾਇਤਾਂ ਬਣਾਉਣ ਲਈ 5 ਲੱਖ ਤੋਂ 3.1 ਲੱਖ ਰੁਪਏ ਦਾ ਇਨਾਮ ਦੇਣ ਦੀ ਗੱਲ ਕਹੀ ਸੀ। ਇਸ ਬਾਰੇ ਪੁੱਛੇ ਸਵਾਵ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚਾਰ ਸਾਲਾਂ ਤੋਂ ਕੋਈ ਪੈਸਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੇ ਪਹਿਲਾਂ ਕੁੱਝ ਨਹੀਂ ਦਿੱਤਾ ਤਾਂ ਹੁਣ ਕੀ ਦੇ ਦੇਣਗੇ?
ਉਨ੍ਹਾਂ ਕਿਹਾ ਕਿ ਸਰਕਾਰ ਕੋਲ ਜ਼ਹਿਰ ਖਰੀਦਣ ਲਈ ਪੈਸੇ ਨਹੀਂ ਹਨ, ਇਸ ਲਈ ਉਹ ਕੁੱਝ ਨਹੀਂ ਦੇ ਸਕਦੇ ਅਤੇ ਜੇ ਕੁੱਝ ਦੇਵੇਗੀ ਤਾਂ ਉਹ ਅਗਲੀ ਬਣਨ ਵਾਲੀ ਕਾਂਗਰਸ ਦੀ ਸਰਕਾਰ ਦੇਵੇਗੀ। ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਕੌਰ ਸਿੱਧੂ ਬਾਰੇ ਰਿਪੋਰਟ ਤਲਬ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਜਵਾਬ ਤਾਂ ਹਾਈਕਮਾਨ ਹੀ ਦੇ ਸਕਦੀ ਹੈ।

