
ਪਟਿਆਲਾ ਪੁਲਿਸ ਨੇ ਸ਼ਹਿਰ ਦੇ ਵਾਈਪੀਐਸ ਚੌਕ ਦੀ ਵਾਇਰਲ ਵੀਡੀਓ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਐ। ਪੁਲਿਸ ਨੇ ਵੀਡੀਓ ਵਿਚ ਦਿਖਾਈ ਦਿੰਦੇ ਪੰਜ ਨੌਜਵਾਨਾਂ ਨੂੰ ਰਾਊਡਅਪ ਕੀਤਾ ਐ। ਪੁਲਿਸ ਨੇ ਵੀਡੀਓ ਵਿਚ ਦਿਖਾਈ ਦਿੱਤੀਆਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਨੇ। ਪੁਲਿਸ ਨੇ ਕਾਰਾਂ ਵਿਚ ਰੱਖੇ ਹਥਿਆਰ ਵੀ ਬਰਾਮਦ ਕੀਤੇ ਨੇ। ਪੁਲਿਸ ਨੇ ਅਜਿਹੀਆਂ ਘਟਨਾਵਾਂ ਤੇ ਆਉਣ ਵਾਲੇ ਸਮੇਂ ਵਿਚ ਹੀ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਐ।
ਦੱਸਣਯੋਗ ਐ ਕਿ ਪਟਿਆਲਾ ਵਾਈਪੀਐਸ ਚੌਂਕ ਤੇ ਰੋਡ ਰੇਜ਼ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਹਥਿਆਰਬੰਦ ਨੌਜਵਾਨ ਇਕ ਦੂਜੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਸਨ। ਮਾਮਲੇ ਵਿੱਚ ਪੁਲਿਸ ਨੇ ਲਿਆ ਐਕਸ਼ਨ , ਸਾਰੇ ਮਾਮਲੇ ਉਤੇ ਜਾਣਕਾਰੀ ਦੇਣ ਲਈ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਪ੍ਰੈਸ ਵਾਰਤਾ ਕੀਤੀ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀ ਸਿਟੀ ਚੀਮਾ ਨੇ ਦੱਸਿਆ ਕਿ ਕੱਲ੍ਹ ਵਾਈਪੀਐਸ ਚੌਂਕ ਦੇ ਦੋ ਕਾਰਾਂ ਵਿੱਚ ਰੋਡ ਰੇਜ ਨੂੰ ਲੈ ਕੇ ਕੁਛ ਨੌਜਵਾਨਾਂ ਵੱਲੋਂ ਹੁੱਲੜਬਾਜੀ ਕੀਤੀ ਗਈ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋਨੋਂ ਕਾਰਾਂ ਅਤੇ ਪੰਜ ਨੌਜਵਾਨਾਂ ਨੂੰ ਰਾਊਂਡ ਅਪ ਕੀਤਾ ਹੈ। ਫਿਲਹਾਲ ਉਹਨਾਂ ਤੇ ਕੋਈ ਐਫ ਆਈ ਆਰ ਨਹੀਂ ਕੀਤੀ ਗਈ। ਐਸਪੀ ਚੀਮਾ ਗੱਡੀਆਂ ਵਿੱਚ ਰੱਖੇ ਗਏ ਬੈਡ ਹਾਕੀ ਸਲਗਰ ਜੈਸੀਆਂ ਚੀਜ਼ਾਂ ਉੱਤੇ ਵੀ ਪੁਲਿਸ ਆਉਣ ਵਾਲੇ ਸਮੇਂ ਦੇ ਵਿੱਚ ਸਖਤੀ ਨਾਲ ਕਾਰਵਾਈ ਕਰੇਗੀ।

